ਅਲ ਸਲਵਾਡੋਰ ਫੁੱਟਬਾਲ ਸਟੇਡੀਅਮ 'ਚ ਮਚੀ ਭਜਦੌੜ, 12 ਲੋਕਾਂ ਦੀ ਮੌਤ ਤੇ 90 ਜ਼ਖਮੀ (ਤਸਵੀਰਾਂ)

Sunday, May 21, 2023 - 05:12 PM (IST)

ਅਲ ਸਲਵਾਡੋਰ ਫੁੱਟਬਾਲ ਸਟੇਡੀਅਮ 'ਚ ਮਚੀ ਭਜਦੌੜ, 12 ਲੋਕਾਂ ਦੀ ਮੌਤ ਤੇ 90 ਜ਼ਖਮੀ (ਤਸਵੀਰਾਂ)

ਮੈਕਸੀਕੋ ਸਿਟੀ (ਵਾਰਤਾ) ਅਲ ਸਲਵਾਡੋਰ ਦੀ ਰਾਜਧਾਨੀ ਸਾਨ ਸਲਵਾਡੋਰ ਦੇ ਕੁਸਕਾਟਲਾਨ ਫੁੱਟਬਾਲ ਸਟੇਡੀਅਮ ਵਿਚ ਮਚੀ ਭਜਦੌੜ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 90 ਤੋਂ ਵੱਧ ਲੋਕ ਜ਼ਖਮੀ ਹੋ ਗਏ। ਨੈਸ਼ਨਲ ਸਿਵਲ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਟਵਿੱਟਰ 'ਤੇ ਕਿਹਾ ਕਿ "ਕੁਸਕਾਟਲਾਨ ਸਟੇਡੀਅਮ ਵਿੱਚ ਭਜਦੌੜ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਨੌਂ ਹੈ।" ਕਈ ਜ਼ਖਮੀ ਪ੍ਰਸ਼ੰਸਕਾਂ ਨੂੰ ਨੇੜੇ ਦੇ ਹਸਪਤਾਲਾਂ 'ਚ ਲਿਜਾਇਆ ਜਾ ਰਿਹਾ ਹੈ, ਜਿਨ੍ਹਾਂ 'ਚੋਂ ਘੱਟੋ-ਘੱਟ ਦੋ ਦੀ ਹਾਲਤ ਗੰਭੀਰ ਹੈ।  ਅਲ ਸਲਵਾਡੋਰ ਦੇ ਸਿਵਲ ਪ੍ਰੋਟੈਕਸ਼ਨ ਤੋਂ ਲੁਈਸ ਅਲੋਂਸੋ ਅਮਾਇਆ ਨੇ ਕਿਹਾ ਕਿ ਲਗਭਗ 500 ਲੋਕਾਂ ਦਾ ਡਾਕਟਰੀ ਇਲਾਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਕਈਆਂ ਨੂੰ ਹਸਪਤਾਲ ਵਿੱਚ ਟਰਾਂਸਫਰ ਕੀਤਾ ਗਿਆ ਸੀ।

PunjabKesari

ਪੁਲਸ ਨੇ ਕਿਹਾ ਕਿ ਭਜਦੌੜ ਉਸ ਸਮੇਂ ਮਚੀ, ਜਦੋਂ ਪ੍ਰਸ਼ੰਸਕਾਂ ਨੇ ਏਲੀਆਂਜਾ ਅਤੇ ਐੱਫ.ਏ.ਐੱਸ. ਫੁੱਟਬਾਲ ਕਲੱਬਾਂ ਵਿਚਾਲੇ ਹੋਣ ਵਾਲੇ ਮੈਚ ਨੂੰ ਦੇਖਣ ਲਈ ਸਟੇਡੀਅਮ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਖੇਡ ਰੋਕ ਦਿੱਤੀ। ਰਾਸ਼ਟਰਪਤੀ ਦੇ ਪ੍ਰੈਸ ਦਫਤਰ ਨੇ ਕਿਹਾ ਕਿ ਇਹ ਘਟਨਾ ਨਕਲੀ ਟਿਕਟਾਂ ਦੀ ਵਿਕਰੀ ਕਾਰਨ ਵਾਪਰੀ ਅਤੇ ਨਿਰਾਸ਼ ਪ੍ਰਸ਼ੰਸਕਾਂ ਨੇ ਸਟੈਂਡ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ 'ਟਾਈਟਲ 42' ਦੇ ਖ਼ਤਮ ਹੋਣ ਤੋਂ ਬਾਅਦ ਇਕ ਹਫ਼ਤੇ 'ਚ 11,000 ਪ੍ਰਵਾਸੀ ਕੀਤੇ ਡਿਪੋਰਟ

ਸਿਹਤ ਮੰਤਰੀ ਫਰਾਂਸਿਸਕੋ ਐਲਬੀ ਨੇ ਟਵਿੱਟਰ 'ਤੇ ਕਿਹਾ ਕਿ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਨਾਬਾਲਗਾਂ ਸਮੇਤ ਲਗਭਗ 90 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਲਵਾਡੋਰਨ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਟਵਿੱਟਰ 'ਤੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਵਾਅਦਾ ਕੀਤਾ ਕਿ ਜੋ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਮੀਡੀਆ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਕਿ ਪੁਲਸ ਨੇ ਸਟੇਡੀਅਮ ਦੇ ਬਾਹਰ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਭਜਦੌੜ ਮੱਚ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News