ਆਬੂਧਾਬੀ ਹਵਾਈਅੱਡੇ 'ਤੇ ਇਸ ਭਾਰਤੀ ਬਜ਼ੁਰਗ ਨੂੰ ਦੇਖ ਹੈਰਾਨ ਰਹਿ ਗਿਆ ਸਟਾਫ਼, ਉਮਰ ਜਾਣ ਉੱਡੇ ਹੋਸ਼

Wednesday, Aug 02, 2023 - 12:43 PM (IST)

ਆਬੂਧਾਬੀ ਹਵਾਈਅੱਡੇ 'ਤੇ ਇਸ ਭਾਰਤੀ ਬਜ਼ੁਰਗ ਨੂੰ ਦੇਖ ਹੈਰਾਨ ਰਹਿ ਗਿਆ ਸਟਾਫ਼, ਉਮਰ ਜਾਣ ਉੱਡੇ ਹੋਸ਼

ਆਬੂਧਾਬੀ- ਭਾਰਤ ਦੇ ਸਵਾਮੀ ਸ਼ਿਵਾਨੰਦ ਕੋਲਕਾਤਾ ਤੋਂ ਲੰਡਨ ਜਾਣ ਦੌਰਾਨ ਜਦੋਂ ਸਟੇਅ ਲਈ ਆਬੂਧਾਬੀ ਰੁਕੇ ਤਾਂ ਉਨ੍ਹਾਂ ਨੇ ਹਵਾਈਅੱਡੇ ਦੇ ਸਟਾਫ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਹਵਾਈਅੱਡੇ 'ਤੇ ਮੌਜੂਦ ਸਟਾਫ ਨੇ ਜੋ ਕੁਝ ਦੇਖਿਆ ਉਹ ਉਸ 'ਤੇ ਵਿਸ਼ਵਾਸ ਨਹੀਂ ਕਰ ਸਕੇ। ਉਨ੍ਹਾਂ ਨੇ ਸਵਾਮੀ ਸ਼ਿਵਾਨੰਦ ਦੇ ਪਾਸਪੋਰਟ ਦੀ ਪ੍ਰਮਾਣਿਕਤਾ ਦੀ ਤਸਦੀਕ ਕੀਤੀ ਅਤੇ 1896 ਵਿੱਚ ਪੈਦਾ ਹੋਏ ਵਿਅਕਤੀ ਨੂੰ ਦੇਖ ਕੇ ਹੈਰਾਨ ਰਹਿ ਗਏ, ਜੋ ਕਿ ਪੂਰੀ ਤਰ੍ਹਾਂ ਸਿਹਤਮੰਦ ਹਨ। ਇੱਥੇ ਦੱਸ ਦੇਈਏ ਕਿ 127 ਸ਼ਿਵਾਨੰਦ ਨੂੰ ਲੰਘੇ ਸਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 8 ਅਗਸਤ, 1896 ਨੂੰ ਮੌਜੂਦਾ ਬੰਗਲਾਦੇਸ਼ ਦੇ ਸਿਲਹਟ ਜ਼ਿਲ੍ਹੇ ਦੇ ਪਿੰਡ ਹਰੀਪੁਰ ਵਿੱਚ ਜਨਮੇ ਸਵਾਮੀ ਸ਼ਿਵਾਨੰਦ ਪਿਛਲੇ ਕੁਝ ਦਹਾਕਿਆਂ ਤੋਂ ਕਬੀਰ ਨਗਰ, ਦੁਰਗਾਕੁੰਡ, ਵਾਰਾਣਸੀ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ: ਪਾਕਿ ’ਚ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਕੇ ਅਗਵਾਕਾਰਾਂ ਨੇ ਪਰਿਵਾਰ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ

ਪਦਮ ਸ਼੍ਰੀ ਸਵਾਮੀ ਸ਼ਿਵਾਨੰਦ ਦੀ ਲੰਬੀ ਉਮਰ ਦਾ ਰਾਜ਼

ਸਵਾਮੀ ਸਿਵਾਨੰਦ ਨੇ ਹਮੇਸ਼ਾ ਕਿਹਾ ਹੈ ਕਿ ਉਹ ਬਹੁਤ ਸਾਦਾ ਭੋਜਨ ਖਾਂਦੇ ਹਨ ਜੋ ਤੇਲ-ਮੁਕਤ ਅਤੇ ਮਸਾਲੇ ਤੋਂ ਬਿਨਾਂ ਹੁੰਦਾ ਹੈ। ਉਹ ਚੌਲ ਅਤੇ ਉੱਬਲੀ ਹੋਈ ਦਾਲ ਖਾਣਾ ਪਸੰਦ ਕਰਦੇ ਹਨ। ਉਹ ਦੁੱਧ ਜਾਂ ਫਲ ਲੈਣ ਤੋਂ ਵੀ ਪਰਹੇਜ਼ ਕਰਦੇ ਹਨ। ਸਵਾਮੀ ਖੁਦ ਦਸਦੇ ਹਨ ਕਿ ਅੱਜ ਤੱਕ ਉਹ ਕਿਸੇ ਡਾਕਟਰ ਕੋਲ ਨਹੀਂ ਗਏ, ਅਤੇ ਨਾ ਹੀ ਕਦੇ ਬੀਮਾਰ ਹੋਏ ਹਨ। ਯੋਗਾ ਅਤੇ ਸਾਦੇ ਭੋਜਨ ਤੇ ਅਨੁਸ਼ਾਸਨ ਨੇ ਹੀ ਉਨ੍ਹਾਂ ਨੂੰ ਉਮਰ ਦੇ ਇਸ ਪੜ੍ਹਾਅ 'ਤੇ ਲਿਆਂਦਾ ਹੈ।

PunjabKesari

ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਨੂੰ ਅਮਰੀਕਾ ’ਚ ਹੋ ਸਕਦੀ ਹੈ 15 ਸਾਲ ਦੀ ਕੈਦ ਤੇ 2 ਕਰੋੜ ਰੁਪਏ ਜੁਰਮਾਨਾ, ਜਾਣੋ ਕੀ ਹੈ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News