ਸ਼੍ਰੀਲੰਕਾਈ ਜਲ ਸੈਨਾ ਨੇ ਗੈਰ-ਕਾਨੂੰਨੀ ਸ਼ਿਕਾਰ ਦੇ ਦੋਸ਼ ''ਚ 6 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

Saturday, Feb 19, 2022 - 06:30 PM (IST)

ਕੋਲੰਬੋ (ਭਾਸ਼ਾ)- ਸ਼੍ਰੀਲੰਕਾਈ ਜਲ ਸੈਨਾ ਨੇ ਦੇਸ਼ ਦੇ ਜਲ ਖੇਤਰ 'ਚ ਗੈਰ-ਕਾਨੂੰਨੀ ਸ਼ਿਕਾਰ ਕਰਨ ਦੇ ਦੋਸ਼ 'ਚ 6 ਭਾਰਤੀ ਮਛੇਰਿਆਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਜਲ ਸੈਨਾ ਨੇ ਇਕ ਬਿਆਨ ' ਕਿਹਾ ਕਿ ਜਾਫਨਾ ਖੇਤਰ 'ਚ ਕੋਵਿਲਨ ਲਾਈਟਹਾਊਸ ਦੇ ਉੱਤਰ ਪੱਛਮੀ ਸਮੁੰਦਰ 'ਚ ਸ਼ਨੀਵਾਰ ਤੜਕੇ ਗਸ਼ਤ ਦੌਰਾਨ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ 'ਚ ਕਿਹਾ ਗਿਆ ਹੈ,''ਸ਼੍ਰੀਲੰਕਾ ਜਲ ਸੈਨਾ ਨੇ ਸ਼੍ਰੀਲੰਕਾਈ ਜਲ ਖੇਤਰ 'ਚ ਗੈਰ-ਕਾਨੂੰਨੀ ਸ਼ਿਕਾਰ ਕਰਦੇ ਹੋਏ 6 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ, ਜਦੋਂ ਕਿ ਇਕ ਕਿਸ਼ਤੀ ਨੂੰ ਜ਼ਬਤ ਕਰ ਲਿਆ।''

ਬਿਆਨ ਅਨੁਸਾਰ ਉਨ੍ਹਾਂ ਕੋਵਿਲਨ ਲਾਈਟਹਾਊਸ ਦੇ ਉੱਤਰ-ਪੱਛਮ 'ਚ ਸਮੁੰਦਰ 'ਚ ਉੱਤਰੀ ਜਲ ਸੈਨਾ ਕਮਾਨ ਨਾਲ ਜੁੜੇ ਚੌਥੇ 'ਫਾਸਟ ਅਟੈਕ ਫਲੋਟਿਲਾ' (4 ਐੱਫ.ਏ.ਐੱਫ.) ਦੇ 'ਫਾਸਟ ਅਟੈਕ ਕ੍ਰਾਫ਼ਟ) ਵਲੋਂ ਕੀਤੀ ਗਈ ਗਸ਼ਤ ਦੌਰਾਨ ਫੜਿਆ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮਹੀਨੇ ਹੁਣ ਤੱਕ ਭਾਰਤ ਦੇ ਘੱਟੋ-ਘੱਟ 29 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 6 ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਮਹੀਨੇ ਦੌਰਾਨ ਸ਼੍ਰੀਲੰਕਾਈ ਜਲ ਖੇਤਰ 'ਚ ਭਾਰਤੀ ਮਛੇਰਿਆਂ ਦੀ ਗ੍ਰਿਫ਼ਤਾਰੀ ਸੰਬੰਧੀ ਇਹ ਚੌਥੀ ਘਟਨਾ ਹੈ।


DIsha

Content Editor

Related News