ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

Tuesday, Feb 08, 2022 - 09:41 PM (IST)

ਕੋਲੰਬੋ-ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਆਪਣੀ ਸਮੁੰਦਰੀ ਹੱਦ ਦੇ ਅੰਦਰ ਕਥਿਤ ਤੌਰ 'ਤੇ 11 ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ, ਮੱਛੀਆਂ ਫੜਨ ਵਾਲੀਆਂ ਤਿੰਨ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ। ਇਕ ਅਧਿਕਾਰਤ ਬਿਆਨ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਜਲ ਸੈਨਾ ਨੇ ਦੱਸਿਆ ਕਿ ਸੋਮਵਾਰ ਨੂੰ ਉੱਤਰ 'ਚ ਡੇਲਫਟ ਟਾਪੂ ਨੇੜੇ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਸਮੁੰਦਰ ਦੀ ਸਤ੍ਹਾ 'ਤੇ ਜਾਲ ਵਿੱਛਾ ਕੇ ਮੱਛੀਆਂ ਫੜ ਰਹੇ ਸਨ।

ਇਹ ਵੀ ਪੜ੍ਹੋ : ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦੇ ਭਰਾ ਇੰਦਰ ਸੇਖੜੀ ਭਾਜਪਾ 'ਚ ਹੋਏ ਸ਼ਾਮਲ

ਇਨ੍ਹਾਂ ਗਤੀਵਿਧੀਆਂ ਦਾ ਸਥਾਨਕ ਮਛੇਰਿਆਂ 'ਤੇ ਫੜਨ ਵਾਲੇ ਪ੍ਰਭਾਵ ਨੂੰ ਘੱਟ ਕਰਨ ਅਤੇ ਦੇਸ਼ 'ਚ ਮੱਛੀ ਪਾਲਣ ਦੇ ਸਰੋਤਾਂ ਦੀ ਸਥਿਰਤਾਂ ਨੂੰ ਯਕੀਨੀ ਬਣਾਉਣ ਲਈ ਸ਼੍ਰੀਲੰਕਾ ਦੇ ਜਲ ਖੇਤਰ 'ਚ ਗੈਰ-ਕਾਨੂੰਨੀ ਰੂਪ ਨਾਲ ਮੱਛੀ ਫੜਨ ਨੂੰ ਰੋਕਣ ਦੇ ਜਲ ਸੈਨਾ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਮਛੇਰਿਆਂ ਦਾ ਮੁੱਦਾ ਦੋਵਾਂ ਦੇਸ਼ਾਂ ਦਰਮਿਆਨ ਇਕ ਵਿਵਾਦਪੂਰਨ ਮੁੱਦਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਰੂਸ ਨੇ ਭਾਰਤ ਵਿਰੁੱਧ ਆਪਣੇ ਦੇਸ਼ ਦੀਆਂ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਿਜ, ਕਿਹਾ-ਅਸੀਂ ਦੋਵੇਂ ਦੇਸ਼ ਪੁਰਾਣੇ ਦੋਸਤ

ਭਾਰਤ ਦੇ ਤਿੰਨ ਦਿਨੀਂ ਅਧਿਕਾਰਤ ਦੌਰੇ 'ਤੇ ਗਏ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ.ਐੱਲ. ਪੇਇਰਿਸ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਗੱਲਬਾਤ ਦੌਰਾਨ ਵੀ ਮਛੇਰਿਆਂ ਦਾ ਮੁੱਦਾ ਸਾਹਮਣੇ ਆਇਆ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਮਛੇਰਿਆਂ ਦੇ ਮੁੱਦੇ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਅਤੇ ਸਹਿਮਤੀ ਬਣੀ ਕਿ ਦੋਪੱਖੀ ਤੰਤਰ ਨੂੰ ਜਲਦ ਬੈਠਕ ਕਰਨੀ ਚਾਹੀਦੀ ਹੈ। ਅਰਥਵਿਵਸਥਾ ਨੂੰ ਸੰਕਟ ਤੋਂ ਉਭਰਨ ਲਈ ਕਿਤੇ ਜ਼ਿਆਦਾ ਵਿਆਪਕ ਸੈਰ-ਸਪਾਟੇ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਗਿਆ।

ਇਹ ਵੀ ਪੜ੍ਹੋ : ਜੇਕਰ ਯੂਕ੍ਰੇਨ 'ਤੇ ਰੂਸ ਨੇ ਹਮਲਾ ਕੀਤਾ ਤਾਂ ਲਾਈਆਂ ਜਾਣਗੀਆਂ ਪਾਬੰਦੀਆਂ : PM ਜਾਨਸਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News