ਸ਼੍ਰੀਲੰਕਾਈ ਜਲ ਸੈਨਾ ਨੇ 11 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
Sunday, Feb 16, 2020 - 04:55 PM (IST)

ਕੋਲੰਬੋ (ਭਾਸ਼ਾ): ਸ਼੍ਰੀਲੰਕਾਈ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਆਪਣੇ ਜਲ ਖੇਤਰ ਵਿਚ ਕਥਿਤ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਸ਼੍ਰੀਲੰਕਾਈ ਜਲ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਛੇਰਿਆਂ ਨੂੰ ਸ਼ਨੀਵਾਰ ਨੂੰ ਅਲਾਨਾਥਿਵੁ ਟਾਪੂ ਦੇ ਉੱਤਰੀ ਤੱਟ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੀਆਂ 3 ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ।
ਅਧਿਕਾਰੀ ਨੇ ਕਿਹਾ,''ਮਛੇਰਿਆਂ ਅਤੇ ਉਹਨਾਂ ਦੀਆਂ ਕਿਸ਼ਤੀਆਂ ਨੂੰ ਤੱਟੀ ਸੁਰੱਖਿਆ ਵਿਭਾਗ ਦੇ ਮਾਧਿਅਮ ਨਾਲ ਜਾਫਨਾ, ਮੱਛੀ ਪਾਲਣ ਡਾਇਰੈਕਟੋਰੇਟ ਨੂੰ ਸੌਂਪਿਆ ਜਾਵੇਗਾ।'' ਜਲ ਸੈਨਾ ਨੇ ਕਿਹਾ ਕਿ ਮਹੀਨਿਆਂ ਤੋਂ ਕੀਤੀ ਜਾ ਰਹੀ ਲਗਾਤਾਰ ਨਿਗਰਾਨੀ ਦੇ ਕਾਰਨ ਸ਼੍ਰੀਲੰਕਾਈ ਜਲ ਖੇਤਰ ਵਿਚ ਗੈਰ ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਵਾਲੀਆਂ ਭਾਰਤੀ ਕਿਸ਼ਤੀਆਂ ਦੀ ਗਿਣਤੀ ਵਿਚ ਕਮੀ ਆਈ ਹੈ।