9 ਜਨਵਰੀ ਨੂੰ ਭਾਰਤ ਯਾਤਰਾ ਕਰਨਗੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ

Saturday, Jan 04, 2020 - 04:55 PM (IST)

9 ਜਨਵਰੀ ਨੂੰ ਭਾਰਤ ਯਾਤਰਾ ਕਰਨਗੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ

ਕੋਲੰਬੋ- ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਿਨੇਸ਼ ਗੁਣਵਰਦਨੇ ਆਪਣੀ ਪਹਿਲੀ ਅਧਿਕਾਰਿਤ ਵਿਦੇਸ਼ ਯਾਤਰਾ ਦੇ ਤਹਿਤ 9 ਜਨਵਰੀ ਨੂੰ ਭਾਰਤ ਦੀ ਯਾਤਰਾ 'ਤੇ ਜਾਣਗੇ। ਇਹ ਜਾਣਕਾਰੀ ਮੀਡੀਆ ਦੀ ਇਕ ਖਬਰ ਵਿਚ ਦਿੱਤੀ ਗਈ ਹੈ। 'ਦ ਡੇਲੀ ਮਿਰਰ' ਦੀ ਖਬਰ ਵਿਚ ਕਿਹਾ ਗਿਆ ਹੈ ਕਿ ਉਹ ਕੁਝ ਦਿਨਾਂ ਤੱਕ ਭਾਰਤ ਵਿਚ ਰਹਿਣਗੇ। ਯਾਤਰਾ ਦੀ ਜਾਣਤਾਰੀ ਜਨਤਕ ਨਹੀਂ ਕੀਤੀ ਗਈ ਹੈ। 

ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦੇ ਲਈ ਪਹਿਲੀ ਯਾਤਰਾ ਭਾਰਤ ਦੀ ਕਰਨ ਦੀ ਪ੍ਰਥਾ ਰਹੀ ਹੈ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਅਹੁਦਾ ਸੰਭਾਲਣ ਤੋਂ ਕੁਝ ਹੀ ਸਮੇਂ ਬਾਅਦ ਭਾਰਤ ਦੀ ਯਾਤਰਾ ਕੀਤੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੋ-ਪੱਖੀ ਗੱਲਬਾਤ ਕੀਤੀ ਸੀ। 70 ਸਾਲਾ ਰਾਜਪਕਸ਼ੇ ਸਾਬਕਾ ਫੌਜ ਅਧਿਕਾਰੀ ਹਨ ਤੇ ਉਹਨਾਂ ਨੂੰ 18 ਨਵੰਬਰ ਨੂੰ ਸ਼੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁਕਾਈ ਗਈ ਸੀ। ਰਾਜਪਕਸ਼ੇ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਐਸ. ਪ੍ਰੇਮਦਾਸਾ ਨੂੰ 13 ਲੱਖ ਤੋਂ ਵਧੇਰੇ ਵੋਟਾਂ ਨਾਲ ਹਰਾਇਆ ਸੀ।


author

Baljit Singh

Content Editor

Related News