ਸ਼੍ਰੀਲੰਕਾ ਹਮਲਾ : ਇਕ ਆਤਮਘਾਤੀ ਨੂੰ ਬ੍ਰਿਟਿਸ਼-ਪਾਕਿ ਉਪਦੇਸ਼ਕ ਨੇ ਪੜ੍ਹਾਇਆ ਸੀ ਕੱਟੜਤਾ ਦਾ ਪਾਠ

05/14/2019 7:31:22 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਈਸਟਰ ਸੰਡੇ ਦੇ ਹਮਲੇ ਦੌਰਾਨ ਇਥੇ ਤਾਜ ਸਮੁੰਦਰ ਹੋਟਲ 'ਤੇ ਹਮਲਾ ਕਰਨ ਵਾਲੇ ਆਤਮਘਾਤੀ ਬੰਬ ਹਮਲਾਵਰ ਨੂੰ ਲੰਡਨ ਵਿਚ ਇਕ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਬ੍ਰਿਟਿਸ਼ ਪਾਕਿਸਤਾਨੀ ਵੱਖਵਾਦੀ ਅੰਜੁਮ ਚੌਧਰੀ ਨੇ ਕੱਟੜਤਾ ਦਾ ਘੁੱਟ ਪਿਆਇਆ ਸੀ। ਮੀਡੀਆ ਵਿਚ ਅਜਿਹੀਆਂ ਖਬਰਾਂ ਹਨ। ਇਕ ਵੈਬਸਾਈਟ ਦੀ ਖਬਰ ਮੁਤਾਬਕ ਅਬਦੁਲ ਲਤੀਫ ਮੁਹੰਮਦ ਜਮੀਲ (37) ਜਦੋਂ ਕਿੰਗਸਟਨ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਸੀ, ਉਦੋਂ ਉਸ ਦੀ ਮੁਲਾਕਾਤ ਕਥਿਤ ਤੌਰ 'ਤੇ ਵੱਖਵਾਦੀ ਚੌਧਰੀ ਨਾਲ ਹੋਈ ਸੀ। ਚੌਧਰੀ (52) ਨੂੰ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਖਤਰਨਾਕ ਵੱਖਵਾਦੀ ਉਪਦੇਸ਼ਕਾਂ ਵਿਚੋਂ ਇਕ ਸਮਝਿਆ ਜਾਂਦਾ ਹੈ।

ਉਸ ਨੂੰ 2016 ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਾਸਤੇ ਮਦਦ ਜੁਟਾਉਣ ਦਾ ਸੱਦਾ ਦੇਣ ਦੇ ਜੁਰਮ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕੈਦ ਦੀ ਸਜ਼ਾ ਦਿੱਤੀ ਗਈ ਸੀ। ਪਰ 2018 ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਅੱਤਵਾਦ ਰੋਕੂ ਮਾਹਰਾਂ ਨੇ ਇਸੇ ਸਾਲ ਦੇ ਸ਼ੁਰੂ ਵਿਚ ਚਿਤਾਵਨੀ ਦਿੱਤੀ ਸੀ ਕਿ ਚੌਧਰੀ ਦਾ ਵੱਖਵਾਦੀ ਸੰਗਠਨ ਅਲ ਮੁਹਾਜਿਰੌਨ ਆਪਣੇ ਆਪ ਨੂੰ ਫਿਰ ਇਕਜੁੱਟ ਕਰ ਰਿਹਾ ਹੈ। ਸ਼੍ਰੀਲੰਕਾ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਚਾਰ ਬੱਚਿਆਂ ਦਾ ਪਿਓ ਜਾਮੀਲ ਸਥਾਨਕ ਵੱਖਵਾਦੀ ਤੱਤਾਂ ਅਤੇ ਆਈ.ਐਸ. ਜਾਂ ਵਿਦੇਸ਼ ਸਥਿਤ ਹੋਰ ਇਸਲਾਮਿਕ ਸੰਗਠਨਾਂ ਵਿਚਾਲੇ ਸੇਤੂ ਦਾ ਕੰਮ ਕਰਦਾ ਸੀ। ਜਮੀਲ ਉਨ੍ਹਾਂ 9 ਬੰਬ ਹਮਲਾਵਰਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਕੋਲੰਬੋ ਵਿਚ ਈਸਟਰ ਸੰਡੇ ਦੇ ਦਿਨ ਤਿੰਨ ਗਿਰਜਾਘਰਾਂ ਅਤੇ ਤਿੰਨ ਹੋਟਲਾਂ ਵਿਚ ਧਮਾਕੇ ਕੀਤੇ। ਇਸ ਹਮਲੇ ਵਿਚ ਤਕਰੀਬਨ 360 ਲੋਕ ਮਾਰੇ ਗਏ।


Sunny Mehra

Content Editor

Related News