ਕੋਰੋਨਾਵਾਇਰਸ ਨਾਲ ਨਿਪਟਣ ਲਈ ਸ਼੍ਰੀਲੰਕਾ ਨੇ ਪੂਰੇ ਦੇਸ਼ ''ਚ ਲਾਇਆ ਕਰਫਿਊ

Friday, Mar 20, 2020 - 03:09 PM (IST)

ਕੋਰੋਨਾਵਾਇਰਸ ਨਾਲ ਨਿਪਟਣ ਲਈ ਸ਼੍ਰੀਲੰਕਾ ਨੇ ਪੂਰੇ ਦੇਸ਼ ''ਚ ਲਾਇਆ ਕਰਫਿਊ

ਕੋਲੰਬੋ- ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਨਿਪਟਣ ਦੇ ਲਈ ਸ਼੍ਰੀਲੰਕਾ ਨੇ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ ਦੇਸ਼ ਭਰ ਵਿਚ ਕਰਫਿਊ ਲਗਾ ਦਿੱਤਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਦਫਤਰ ਨੇ ਇਸ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਕਾਰਨ ਦੁਨੀਆਭਰ ਵਿਚ 10 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

ਦੇਸ਼ ਦੇ ਚੋਣ ਕਮਿਸ਼ਨ ਵਲੋਂ 25 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾ ਟਾਲਣ ਤੋਂ ਇਕ ਦਿਨ ਬਾਅਦ ਇਹ ਐਲਾਨ ਕੀਤਾ ਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਨਵੀਂ ਤਰੀਕ 'ਤੇ ਫੈਸਲਾ 25 ਮਾਰਚ ਤੋਂ ਬਾਅਦ ਆਵੇਗਾ। ਰਾਸ਼ਟਰਪਤੀ ਗੋਟਬਾਯਾ ਰਾਜਪਰਸ਼ੇ ਦੇ ਦਫਤਰ ਨੇ ਕਿਹਾ ਕਿ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲਾਗੂ ਹੋਣ ਤੋਂ ਬਾਅਦ ਸੋਮਵਾਰ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।

PunjabKesari

ਕੋਵਿਡ-19 ਇਨਫੈਕਸ਼ਨ ਨੂੰ ਰੋਕਣ ਲਈ ਕੰਮ ਕਰ ਰਹੇ ਰਾਸ਼ਟਰੀ ਕੇਂਦਰ ਦੇ ਮੁਤਾਬਕ ਦੇਸ਼ ਵਿਚ ਇਸ ਨਾਲ ਅਜੇ ਤੱਕ 66 ਲੋਕ ਇਨਫੈਕਟਡ ਹੋਏ ਹਨ।


author

Baljit Singh

Content Editor

Related News