ਸ਼੍ਰੀਲੰਕਾ ਨੇ ਰਿਹਾਅ ਕੀਤੇ 77 ਮਛੇਰੇ
Saturday, Jul 29, 2017 - 12:08 AM (IST)

ਕੋਲੰਬੋ— ਸ਼੍ਰੀਲੰਕਾ ਨੇ ਆਪਣੇ ਸਮੁੰਦਰੀ ਇਲਾਕੇ 'ਚੋਂ ਕਥਿਤ ਤੌਰ 'ਤੇ ਮੱਛੀ ਫੱੜਨ ਦੌਰਾਨ ਗ੍ਰਿਫਤਾਰ ਕੀਤੇ 77 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਜੇਲ ਦੇ ਕਮਿਸ਼ਨਰ ਜਨਰਲ ਦਾਨਸ਼ਿੰਘੇ ਨੇ ਕਿਹਾ ਕਿ ਮੱਛੀ ਵਿਭਾਗ ਨੂੰ ਵੱਖ-ਵੱਖ ਮਾਮਲਿਆਂ 'ਚ ਫੜੇ ਮਛੇਰਿਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ ਹਨ। ਦਾਨਸਿੰਘੇ ਨੇ ਕਿਹਾ ਕਿ ਸ਼੍ਰੀਲੰਕਾ ਦੇ ਉੱਤਰੀ ਇਲਾਕੇ ਜਾਫਨਾ ਤੇ ਮਨਨਾਰ ਦੀਆਂ ਅਦਾਲਤਾਂ ਪਹਿਲਾਂ ਹੀ ਉਨ੍ਹਾਂ 'ਚੋਂ 44 ਨੂੰ ਰਿਹਾਅ ਕਰ ਚੁੱਕੀ ਹੈ। ਉਨ੍ਹਾਂ ਕਿਹਾ, ''ਉਨ੍ਹਾਂ ਨੂੰ ਭਾਰਤੀ ਹਾਈ ਕਮਿਸ਼ਨ ਨੂੰ ਸੌਂਪਿਆ ਜਾਵੇਗਾ।''