ਸ਼੍ਰੀਲੰਕਾ : ਪੁਲਸ ਨੂੰ ਕੋਲੰਬੋ ਦੇ ਮੁੱਖ ਬੱਸ ਅੱਡੇ ਤੋਂ ਮਿਲੇ 87 ਬੰਬ

04/22/2019 4:33:54 PM

ਕੋਲੰਬੋ (ਏਜੰਸੀ)- ਰਾਜਧਾਨੀ ਕੋਲੰਬੋ ਵਿਚ ਈਸਟਰ ਸੰਡੇ 'ਤੇ ਚਰਚ ਅਤੇ ਹੋਟਲਾਂ ਵਿਚ 8 ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਸ਼੍ਰੀਲੰਕਾ ਅਜੇ ਵੀ ਬਾਰੂਦ ਦੇ ਢੇਰ 'ਤੇ ਹੈ। ਐਤਵਾਰ ਰਾਤ ਨੂੰ ਕੋਲੰਬੋ ਦੇ ਮੁੱਖ ਏਅਰਪੋਰਟ ਨੇੜੇ ਜ਼ਿੰਦਾ ਬੰਬ ਮਿਲਣ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਪੁਲਸ ਨੇ ਕੋਲੰਬੋ ਦੇ ਮੁੱਖ ਬੱਸ ਅੱਡੇ 'ਤੇ 87 ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। ਹੁਣ ਤੱਕ ਇਨ੍ਹਾਂ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 290 ਹੋ ਚੁੱਕੀ ਹੈ, ਜਿਸ ਵਿਚ ਵਿਦੇਸ਼ੀ ਨਾਗਰਿਕਾਂ ਸਣੇ 6 ਭਾਰਤੀ ਵੀ ਸ਼ਾਮਲ ਹਨ। ਉਥੇ ਹੀ ਜ਼ਖਮੀਆਂ ਦੀ ਗਿਣਤੀ 500 ਤੋਂ ਜ਼ਿਆਦਾ ਹੈ। ਇਸੇ ਦੌਰਾਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦੇਸ਼ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ ਜੋ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ। ਸ਼੍ਰੀਲੰਕਾ ਦੇ ਸਿਹਤ ਮੰਤਰੀ ਰਾਜਿਤਾ ਸੇਨਾਰਤਨੇ ਨੇ ਕਿਹਾ ਕਿ ਦੇਸ਼ ਵਿਚ ਈਸਟਰ ਦੇ ਦਿਨ ਹੋਏ ਭਿਆਨਕ ਧਮਾਕਿਆਂ ਪਿੱਛੇ ਨੈਸ਼ਨਲ ਤੋਹਿਦ ਜਮਾਤ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਹੈ। ਮੰਨਿਆ ਜਾਂਦਾ ਹੈ ਕਿ ਸਾਰੇ ਆਤਮਘਾਤੀ ਹਮਲਾਵਰ ਸ਼੍ਰੀਲੰਕਾ ਦੇ ਹੀ ਨਾਗਰਿਕ ਸਨ।


Sunny Mehra

Content Editor

Related News