ਭਾਰਤ ਤੋਂ ਕੋਵਿਡ-19 ਦੀਆਂ ਇਕ ਕਰੋੜ ਖੁਰਾਕਾਂ ਖਰੀਦੇਗਾ ਸ਼੍ਰੀਲੰਕਾ : ਅਧਿਕਾਰੀ

02/19/2021 7:14:57 PM

ਕੋਲੰਬੋ-ਸ਼੍ਰੀਲੰਕਾ ਭਾਰਤ ਤੋਂ ਆਕਸਫੋਰਡ-ਐਸਟ੍ਰਾਜੇਨੇਕਾ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਖਰੀਦੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਨਵਰੀ 'ਚ, ਭਾਰਤ ਦੀ ਗੁਆਂਢ ਪਹਿਲ ਨੀਤੀ ਤਹਿਤ ਸ਼੍ਰੀਲੰਕਾ ਨੂੰ ਮੁਫਤ ਟੀਕੇ ਦੀਆਂ 5,00,000 ਖੁਰਾਕਾਂ ਮਿਲੀਆਂ ਸਨ। ਇਹ ਟੀਕੇ ਪਹਿਲ ਦੇ ਆਧਾਰ 'ਤੇ ਸਿਹਤ ਮੁਲਾਜ਼ਮਾਂ ਅਤੇ ਹਥਿਆਰਬੰਦ ਬਲਾਂ ਦੇ ਮੁਲਾਜ਼ਮਾਂ ਨੂੰ ਲਾਏ ਸਨ। ਅਧਿਕਾਰੀਆਂ ਨੇ ਕਿਹਾ ਕਿ ਸਟੇਟ ਫਾਰਮਾਉਟਿਕਲ ਕਾਰਪੋਰੇਸ਼ਨ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨਾਲ ਇਕ ਕਰੋੜ ਖੁਰਾਕ ਦੇ ਇਕ ਆਰਡਰ 'ਤੇ ਦਸਤਖਤ ਕੀਤੇ ਹਨ।

ਇਹ ਵੀ ਪੜ੍ਹੋ -ਜਾਪਾਨ 'ਚ 7.0 ਦੀ ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ

ਐੱਸ.ਆਈ.ਆਈ. ਨੇ ਟੀਕੇ ਬਣਾਉਣ ਲਈ ਆਕਸਫੋਰਡ ਯੂਨੀਵਰਸਿਟੀ ਅਤੇ ਦਵਾਈ ਕੰਪਨੀ ਐਸਟ੍ਰਾਜੇਨੇਕਾ ਨਾਲ ਸਹਿਯੋਗ ਕੀਤਾ ਹੈ। ਕੋਵਿਡ-19 ਦੀ ਰੋਕਥਾਮ ਮੁਹਿੰਮ ਦੀ ਅਗਵਾਈ ਕਰਨ ਵਾਲੇ ਫੌਜ ਮੁਖੀ ਜਨਰਲ ਸ਼ੈਵਿੰਦਰ ਸਿਲਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਟੀਕਾਕਰਣ ਨੂੰ ਆਮ ਜਨਤਾ ਅਤੇ ਸੰਸਦ ਮੈਂਬਰਾਂ ਤੱਕ ਉਪਲਬੱਧ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਅਜੇ ਤੱਕ 5,00,000 ਆਕਸਫੋਰਡ-ਐਸਟ੍ਰਾਜੇਨੇਕਾ ਕੋਵਿਡਸ਼ੀਲਡ ਟੀਕਿਆਂ 'ਚੋਂ ਲਗਭਗ 2,50,000 ਖੁਰਾਕਾਂ ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਡਬਲਯੂ.ਐੱਚ.ਓ. ਨੇ ਸ਼੍ਰੀਲੰਕਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਥਾਨਕ ਆਬਾਦੀ ਦੇ 20 ਫੀਸਦੀ ਲੋਕਾਂ ਨੂੰ ਮੁਫਤ 'ਚ ਟੀਕੇ ਉਪਲਬੱਧ ਕਰਵਾਏਗਾ। ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਰੂਸ ਵੀ ਸਥਾਨਕ ਆਬਾਦੀ ਨੂੰ ਟੀਕੇ ਦਾਨ ਕਰਨ ਲਈ ਸਹਿਮਤ ਹੋਏ ਹਨ। ਭਾਰਤੀ ਫੌਜ ਅਤੇ ਰੂਸੀ ਫੌਜ ਨੇ ਵੀ ਸ਼੍ਰੀਲੰਕਾਈ ਫੌਜ ਨੂੰ ਟੀਕੇ ਪ੍ਰਦਾਨ ਕਰਨ 'ਤੇ ਸਹਿਮਤੀ ਵਿਅਕਤੀ ਕੀਤੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News