ਭਾਰੀ ਆਰਥਿਕ ਸੰਕਟ ਚ ਫਸਿਆ ਸ਼੍ਰੀਲੰਕਾ, ਅਨਾਜ ਐਮਰਜੈਂਸੀ ਦਾ ਕੀਤਾ ਐਲਾਨ

09/04/2021 7:25:07 AM

ਨਵੀਂ ਦਿੱਲੀ - ਸ਼੍ਰੀਲੰਕਾ ਇਸ ਸਮੇਂ ਭਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਨੇ ਅਨਾਜ ਸੰਕਟ ਨੂੰ ਲੈ ਕੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ, ਕਿਉਂਕਿ ਪ੍ਰਾਈਵੇਟ ਬੈਂਕਾਂ ਕੋਲ ਦਰਾਮਦ ਲਈ ਵਿਦੇਸ਼ੀ ਮੁਦਰਾ ਦੀ ਘਾਟ ਹੈ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਮੰਗਲਵਾਰ ਨੂੰ ਜਨਤਕ ਸੁਰੱਖਿਆ ਆਰਡੀਨੈਂਸ ਦੇ ਤਹਿਤ ਚੌਲਾਂ ਅਤੇ ਖੰਡ ਸਮੇਤ ਜ਼ਰੂਰੀ ਸਮਾਨ ਦੀ ਜਮ੍ਹਾਬੰਦੀ ਨੂੰ ਰੋਕਣ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

ਜ਼ਰੂਰੀ ਸਮਾਨ ਲਈ ਲੱਗ ਰਹੀਆਂ ਲੰਮੀਆਂ ਲਾਈਨਾਂ

ਐਮਰਜੈਂਸੀ ਦੀ ਐਲਾਨ ਖੰਡ, ਚੌਲ, ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਦੇ ਬਾਅਦ ਕੀਤਾ ਗਿਆ ਹੈ। ਸਥਿਤੀ ਇਹ ਹੈ ਕਿ ਸ਼੍ਰੀਲੰਕਾ ਵਿਚ ਦੁੱਧ ਪਾਊਡਰ, ਮਿੱਟੀ ਦਾ ਤੇਲ ਅਤੇ ਰਸੌਈ ਗੈਸ ਦੀ ਕਮੀ ਕਾਰਨ ਦੁਕਾਨਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਮ੍ਹਾਬੰਦੀ ਲਈ ਸਰਕਾਰ ਕਾਰੋਬਾਰੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਝੋਨੇ, ਚੌਲ, ਖੰਡ ਅਤੇ ਹੋਰ ਖਪਤਕਾਰ ਵਸਤਾਂ ਦੀ ਸਪਲਾਈ ਦੇ ਤਾਲਮੇਲ ਲਈ ਫੌਜ ਦੇ ਇੱਕ ਉੱਚ ਅਧਿਕਾਰੀ ਨੂੰ ਜ਼ਰੂਰੀ ਸੇਵਾਵਾਂ ਦਾ ਕਮਿਸ਼ਨਰ ਜਨਰਲ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ: ਮਹਿੰਗਾਈ ਕਾਰਨ ਮਚੀ ਹਾਹਾਕਾਰ, ਕੁਝ ਮਹੀਨਿਆਂ 'ਚ ਹੀ 190 ਰੁਪਏ ਵਧੇ ਘਰੇਲੂ ਗੈਸ ਸਿਲੰਡਰ ਦੇ ਭਾਅ

ਜਮ੍ਹਾਬੰਦੀ ਕਰਨ ਵਾਲੇ ਵਿਰੁੱਧ ਭਾਰੀ ਸਜ਼ਾ

ਸਰਕਾਰ ਨੇ ਜਮ੍ਹਾਂਖੋਰੀ ਕਰਨ ਵਾਲੇ ਵਿਰੁੱਧ ਭਾਰੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਘਾਟ ਉਸ ਸਮੇਂ ਹੁੰਦੀ ਹੈ ਜਦੋਂ 21 ਮਿਲੀਅਨ ਦਾ ਦੇਸ਼ ਕੋਰੋਨਾ ਵਾਇਰਸ ਬਿਮਾਰੀ ਕਾਰਨ ਸੰਕਟ ਵਿਚ ਆ ਜਾਂਦਾ ਹੈ। ਇਥੇ ਕੋਰੋਨਾ ਮਹਾਮਾਰੀ ਕਾਰਨ ਇਕ ਦਿਨ ਵਿਚ 200 ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਜਾਰੀ ਸੰਘਰਸ਼ ਦਰਮਿਆਨ ਸ਼੍ਰੀਲੰਕਾ ਕਰਜ਼ੇ ਦਾ ਭੁਗਤਾਨ ਕਰਨ ਵੀ ਸੰਘਰਸ਼ ਕਰ ਰਿਹਾ ਹੈ।

ਸ਼੍ਰੀਲੰਕਾ ਦੀ ਕਰੰਸੀ ਵਿਚ ਭਾਰੀ ਗਿਰਾਵਟ

ਇਸ ਸਾਲ ਅਮਰੀਕੀ ਡਾਲਰ ਦੇ ਮੁਕਾਬਲੇ ਸ਼੍ਰੀਲੰਕਾ ਦੀ ਕਰੰਸੀ 7.5 ਫ਼ੀਸਦੀ ਡਿੱਗ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਸੈਂਟਰਲ ਬੈਂਕ ਆਫ਼ ਸ਼੍ਰੀਲੰਕਾ ਨੇ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਆਰਥਿਕ ਐਮਰਜੈਂਸੀ ਦੇ ਵਿਆਪਕ ਉਪਾਅ ਦਾ ਉਦੇਸ਼ ਆਯਾਤਕਾਂ ਦੁਆਰਾ ਰਾਜ ਦੇ ਬੈਂਕਾਂ ਦੇ ਬਕਾਏ ਕਰਜ਼ਿਆਂ ਦੀ ਵਸੂਲੀ ਕਰਨਾ ਵੀ ਹੈ। ਬੈਂਕ ਅੰਕੜਿਆਂ ਅਨੁਸਾਰ, ਸ਼੍ਰੀਲੰਕਾ ਦਾ ਵਿਦੇਸ਼ੀ ਭੰਡਾਰ ਜੁਲਾਈ ਦੇ ਅੰਤ ਵਿੱਚ 2.8 ਬਿਲੀਅਨ ਡਾਲਰ ਰਹਿ ਗਿਆ, ਜੋ ਕਿ ਨਵੰਬਰ 2019 ਵਿੱਚ 7.5 ਬਿਲੀਅਨ ਡਾਲਰ ਸੀ ਜਦੋਂ ਸਰਕਾਰ ਨੇ ਸੱਤਾ ਸੰਭਾਲੀ ਸੀ ਅਤੇ ਰੁਪਿਆ ਉਸ ਸਮੇਂ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਮੁੱਲ ਦਾ 20 ਪ੍ਰਤੀਸ਼ਤ ਤੋਂ ਵਧ ਗੁਆ ਚੁੱਕਾ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਹਿੰਦੂਜਾ ਨੂੰ ਸਵਿਸ ਕੋਰਟ ਤੋਂ ਵੱਡਾ ਝਟਕਾ, ਭਰਨਾ ਪਵੇਗਾ 1000 ਕਰੋੜ ਦਾ ਬਕਾਇਆ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News