ਸ਼੍ਰੀਲੰਕਾ 'ਚ ਬਿਜਲੀ ਦੀਆਂ ਕੀਮਤਾਂ 'ਚ 75 ਫ਼ੀਸਦੀ ਵਾਧਾ
Tuesday, Aug 09, 2022 - 06:16 PM (IST)
 
            
            ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਪਾਵਰ ਸੈਕਟਰ ਰੈਗੂਲੇਟਰ ਨੇ ਮੰਗਲਵਾਰ ਨੂੰ ਬਿਜਲੀ ਦੀਆਂ ਕੀਮਤਾਂ ਵਿਚ 75 ਫ਼ੀਸਦੀ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਸ਼੍ਰੀਲੰਕਾ ਦੇ ਪਬਲਿਕ ਯੂਟਿਲਿਟੀਜ਼ ਕਮਿਸ਼ਨ (PUCSL) ਦੇ ਚੇਅਰਮੈਨ ਜਨਕ ਰਤਨਾਇਕ ਨੇ ਕਿਹਾ ਕਿ ਕੀਮਤ ਸੋਧ 10 ਅਗਸਤ ਤੋਂ ਲਾਗੂ ਹੋਵੇਗੀ।
ਕੀਮਤਾਂ ਵਧਣ ਨਾਲ ਹੁਣ ਪ੍ਰਤੀ ਮਹੀਨਾ 30 ਯੂਨਿਟ ਤੱਕ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਦਾ ਬਿੱਲ 198 ਰੁਪਏ ਵਧ ਜਾਵੇਗਾ। 60 ਯੂਨਿਟ ਤੱਕ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦਾ ਔਸਤ ਮਹੀਨਾਵਾਰ ਬਿਜਲੀ ਬਿੱਲ 200 ਰੁਪਏ ਵਧ ਜਾਵੇਗਾ।
ਸੀਲੋਨ ਬਿਜਲੀ ਬੋਰਡ ਨੇ ਪਹਿਲਾਂ 90 ਤੋਂ ਵੱਧ ਯੂਨਿਟਾਂ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਲਈ 276 ਫ਼ੀਸਦੀ ਦੇ ਵਾਧੇ ਦੀ ਮੰਗ ਕੀਤੀ ਸੀ। PUCSL ਨੇ ਉਸ ਮੁੱਲ ਵਰਗ ਲਈ 125 ਫ਼ੀਸਦੀ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ। (ਇੱਕ ਅਮਰੀਕੀ ਡਾਲਰ 361 ਸ਼੍ਰੀਲੰਕਾਈ ਰੁਪਏ ਦੇ ਬਰਾਬਰ ਹੈ।)

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            