ਸ਼੍ਰੀਲੰਕਾ ਚੋਣਾਂ : ਚੋਣ ਵਿਭਾਗ ਦੀ ਸਰਕਾਰ ਨੂੰ ਅਪੀਲ,- ''ਸਿਹਤ ਨਿਯਮਾਂ ਨੂੰ ਦਿੱਤਾ ਜਾਵੇ ਕਾਨੂੰਨੀ ਰੂਪ''

7/15/2020 5:23:50 PM

ਕੋਲੰਬੋ- ਸ਼੍ਰੀਲੰਕਾ ਦੇ ਚੋਣ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਸਿਹਤ ਦਿਸ਼ਾ-ਨਿਰਦੇਸ਼ਾਂ ਨੂੰ ਕਾਨੂੰਨੀ ਰੂਪ ਦਿੱਤੇ ਬਿਨਾਂ 5 ਅਗਸਤ ਨੂੰ ਸੰਸਦੀ ਚੋਣ ਕਰਾਉਣਾ ਬੇਹੱਦ ਮੁਸ਼ਕਲ ਜਾਵੇਗਾ। ਚੋਣ ਵਿਭਾਗ ਨੇ ਪ੍ਰਚਾਰ ਦੌਰਾਨ ਨੇਤਾਵਾਂ ਦੇ ਸਿਹਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਾ ਕਰਨ ਅਤੇ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਦੀ ਗੱਲ ਦਾ ਵੀ ਜ਼ਿਕਰ ਕੀਤਾ। ਸ਼੍ਰੀਲੰਕਾ ਚੋਣ ਵਿਭਾਗ ਦੇ ਮੁਖੀ ਮਹਿੰਦਰਾ ਦੇਸ਼ਪ੍ਰਿਯ ਨੇ ਕਿਹਾ, ਸਿਹਤ ਦਿਸ਼ਾ-ਨਿਰਦੇਸ਼ਾਂ ਵਿਚ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਅਤੇ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਆਦਿ ਸ਼ਾਮਲ ਹੈ। ਚੋਣ ਪ੍ਰਚਾਰ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ। 
6 ਵੱਖ-ਵੱਖ ਹਿੱਸਿਆਂ ਵਿਚ ਅਚਾਨਕ ਕੋਵਿਡ-19 ਦੇ ਮਾਮਲੇ ਵਧਣ ਦੇ ਬਾਅਦ ਲੋਕਾਂ ਤੋਂ ਸਿਹਤ ਅਧਿਕਾਰੀਆਂ ਨੂੰ ਅਲਰਟ ਕਰਨ ਦੇ ਬਾਅਦ ਚੋਣ ਵਿਭਾਗ ਨੇ ਇਹ ਚਿੰਤਾ ਜਾਹਰ ਕੀਤੀ ਹੈ।

ਦੇਸ਼ ਵਿਚ ਸੰਸਦੀ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸਨ ਪਰ ਕੋਰੋਨਾ ਵਾਇਰਸ ਕਾਰਨ 20 ਮਾਰਚ ਨੂੰ ਲਗਾਏ ਰਾਸ਼ਟਰ ਪੱਧਰੀ ਬੰਦ ਕਾਰਨ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਹ ਤਰੀਕ 5 ਅਗਸਤ ਨੂੰ ਕਰਾਉਣ ਦੀ ਘੋਸ਼ਣਾ ਕੀਤੀ ਗਈ ਹੈ। ਸਥਾਨਕ ਮੀਡੀਆ ਮੁਤਾਬਕ ਸ਼੍ਰੀਲੰਕਾ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ 2,546 ਮਾਮਲੇ ਹਨ ਅਤੇ 11 ਲੋਕਾਂ ਦੀ ਇਸ ਕਾਰਨ ਜਾਨ ਜਾ ਚੁੱਕੀ ਹੈ।


Sanjeev

Content Editor Sanjeev