ਸ਼੍ਰੀਲੰਕਾ ਧਮਾਕਾ : ਪੀ.ਐਮ. ਵਿਕਰਮਾਸਿੰਘੇ ਜਨਤਾ ਤੋਂ ਮੰਗੀ ਮੁਆਫੀ

04/27/2019 7:14:09 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਈਸਟਰ ਸੰਡੇ ਮੌਕੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗੀ ਹੈ। ਪੀ.ਐਮ. ਵਿਕਰਮਾਸਿੰਘੇ ਨੇ ਸੁਰੱਖਿਆ ਅਤੇ ਸਰਕਾਰ ਦੀ ਲਾਪਰਵਾਹੀ 'ਤੇ ਜਨਤਾ ਤੋਂ ਮੁਆਫੀ ਮੰਗੀ ਹੈ। ਪੀ.ਐਮ. ਵਿਕਰਮਾਸਿੰਘੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਪਛਤਾਵਾ ਹੈ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਜਨਤਾ ਨੂੰ ਦਰਦ ਸਹਿਣਾ ਪਿਆ ਹੈ। ਵਿਕਰਮਾਸਿੰਘੇ ਨੇ ਇਹ ਗੱਲ ਇਕ ਖਾਸ ਬਿਆਨ ਜਾਰੀ ਕਰਕੇ ਕਹੀ ਹੈ।

ਤੁਹਾਨੂੰ ਦੱਸ ਦਈਏ ਕਿ ਪੀ.ਐਮ. ਵਿਕਰਮਾਸਿੰਘੇ ਨੇ ਦੋ ਦਿਨ ਪਹਿਲਾਂ ਇਹ ਗੱਲ ਕਬੂਲ ਕੀਤੀ ਹੈ ਕਿ ਭਾਰਤ ਵਲੋਂ ਉਨ੍ਹਾਂ ਨੂੰ ਹਮਲਿਆਂ ਤੋਂ ਪਹਿਲਾਂ ਪੁਖ਼ਤਾ ਇੰਟੈਲੀਜੈਂਸ ਮਿਲੀ ਸੀ ਪਰ ਏਜੰਸੀਆਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਪੀ.ਐਮ. ਵਿਕਰਮਾਸਿੰਘੇ ਨੇ ਕਿਹਾ ਕਿ ਉਨ੍ਹਾਂ ਨਾਲ ਹਮਲੇ ਨਾਲ ਜੁੜੀ ਕਿਸੇ ਵੀ ਇੰਟੈਲੀਜੈਂਸ ਨੂੰ ਸਾਂਝਾ ਨਹੀਂ ਕੀਤਾ ਗਿਆ ਸੀ, ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਗੇ। ਸ਼੍ਰੀਲੰਕਾਈ ਪੀ.ਐਮ. ਦੇ ਸ਼ਬਦਾਂ ਵਿਚ ਇਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੈਂ ਸਮੂਹਿਕ ਜ਼ਿੰਮੇਵਾਰੀ ਸਾਂਝੀ ਕਰਦਾ ਹਾਂ। 


Sunny Mehra

Content Editor

Related News