ਸ਼੍ਰੀਲੰਕਾ ''ਚ ਸਾਬਕਾ ਪੁਲਸ ਮੁਖੀ ਤੇ ਸਾਬਕਾ ਰੱਖਿਆ ਸਕੱਤਰ ਗ੍ਰਿਫਤਾਰ
Tuesday, Jul 02, 2019 - 07:36 PM (IST)

ਕੋਲੰਬੋ— ਈਸਟਰ 'ਤੇ ਹੋਏ ਅੱਤਵਾਦੀ ਹਮਲਿਆਂ ਦੇ ਸਿਲਸਿਲੇ 'ਚ ਸ਼੍ਰੀਲੰਕਾ ਦੇ ਸਾਬਕਾ ਰੱਖਿਆ ਸਕੱਤਰ ਹੈਮਾਸਿਰੀ ਫਰਨਾਂਡੋ ਤੇ ਮੁਅੱਤਲ ਪੁਲਸ ਮੁਖੀ ਪੁਲਸ ਮੁਖੀ ਪੁਜੀਤ ਜੈਸੁੰਦਰਾ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀਆਂ ਅਜਿਹੇ ਵੇਲੇ 'ਚ ਹੋਈਆਂ ਹਨ ਜਦੋਂ ਐਤਵਾਰ ਨੂੰ ਅਟਾਰਨੀ ਜਨਰਲ ਨੇ ਅਧਿਕਾਰੀਆਂ ਨੂੰ ਫਰਨਾਂਡੋ ਤੇ ਜੈਸੁੰਦਰਾ 'ਤੇ ਅੱਤਵਾਦੀ ਹਮਲਿਆਂ ਨੂੰ ਰੋਕਣ 'ਚ ਅਸਫਲ ਰਹਿਣ ਦੇ ਮਾਮਲੇ 'ਚ ਦੋਸ਼ੀ ਕਰਾਰ ਕਰਨ ਦਾ ਹੁਕਮ ਦਿੱਤਾ ਸੀ।
ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਭਾਰਤ ਵਲੋਂ ਸਾਂਝੀ ਕੀਤੀ ਖੂਫੀਆ ਜਾਣਕਾਰੀ 'ਤੇ ਕਥਿਤ ਕੋਈ ਕਾਰਵਾਈ ਨਾ ਕਰਨ ਤੇ 21 ਅਪ੍ਰੈਲ ਨੂੰ ਲੜੀਵਾਰ ਧਮਾਕਿਆਂ ਨੂੰ ਰੋਕਣ 'ਚ ਅਸਫਲ ਰਹਿਣ 'ਤੇ ਜੈਸੁੰਦਰਾ ਤੇ ਫਰਨਾਂਡੋ ਨੂੰ ਮੁਅੱਤਲ ਕੀਤਾ ਗਿਆ ਸੀ। ਭਾਰਤ ਨੇ ਇਸਲਾਮੀ ਅੱਤਵਾਦੀਆਂ ਵਲੋਂ ਹਮਲੇ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਪੁਲਸ ਬੁਲਾਰੇ ਰੁਵਾਨ ਗੁਨਾਸੇਕਰਾ ਨੇ ਕਿਹਾ ਕਿ ਜਦੋਂ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਸਨ। ਜੈਸੁੰਦਰਾ ਨੂੰ ਪੁਲਸ ਹਸਪਤਾਲ ਤੋਂ ਜਦਕਿ ਫਰਨਾਂਡੋ ਨੂੰ ਕੋਲੰਬੋ ਰਾਸ਼ਟਰੀ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੂੰ ਸੀ.ਆਈ.ਡੀ. ਦੇ ਸਾਹਮਣੇ ਪੇਸ਼ ਹੋਣਾ ਹੈ।