ਸ਼੍ਰੀਲੰਕਾ : ਸੜਕ ਹਾਦਸੇ ''ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਸਮੇਤ ਚਾਰ ਹਲਾਕ

Tuesday, Dec 24, 2019 - 05:55 PM (IST)

ਸ਼੍ਰੀਲੰਕਾ : ਸੜਕ ਹਾਦਸੇ ''ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਸਮੇਤ ਚਾਰ ਹਲਾਕ

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਦੱਖਣੀ ਕੁਰੂੰਦੁਗਾਹੇਹੇਤੇਕਮਾ ਇਲਾਕੇ ਵਿਚ ਵੈਨ ਅਤੇ ਕੰਟੇਨਰ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 3 ਭਾਰਤੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਕੋਲੰਬੇ ਪੇਜ ਦੀ ਖਬਰ ਦੇ ਮੁਤਾਬਕ,''ਪੀੜਤ ਵੈਨ ਵਿਚ ਸਵਾਰ ਸਨ ਜਦੋਂ ਦੱਖਣੀ ਐਕਸਪ੍ਰੈੱਸਵੇਅ 'ਤੇ ਸੋਮਵਾਰ ਰਾਤ ਵੈਨ ਦੀ ਕੰਟੇਨਰ ਟਰੱਕ ਨਾਲ ਟੱਕਰ ਹੋ ਗਈ। ਮ੍ਰਿਤਕ ਭਾਰਤੀ ਇਕ ਹੀ ਪਰਿਵਾਰ ਦੇ ਮੈਂਬਰ ਹਨ।''

ਇਹਨਾਂ ਵਿਚ 44 ਸਾਲਾ ਮਹਿਲਾ, ਉਸ ਦਾ 18 ਸਾਲਾ ਬੇਟਾ ਅਤੇ ਇਕ ਹੋਰ ਰਿਸ਼ਤੇਦਾਰ ਸ਼ਾਮਲ ਹੈ। ਉਹਨਾਂ ਦੇ ਨਾਮ ਦਾ ਖੁਲਾਸਾ ਹਾਲੇ ਤੱਕ ਨਹੀਂ ਕੀਤਾ ਗਿਆ ਹੈ। ਇਸ ਹਾਦਸੇ ਵਿਚ ਮਹਿਲਾ ਦਾ ਪਤੀ ਅਤੇ 10 ਸਾਲਾ ਬੇਟੀ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿਚ ਵੈਨ ਦੇ ਡਰਾਈਵਰ ਦੀ ਵੀ ਮੌਤ ਹੋ ਗਈ । ਉਸ ਦੀ ਪਛਾਣ ਸ਼੍ਰੀਲੰਕਾ ਦੇ ਵਦੁਵਾ ਸ਼ਹਿਰ ਦੇ 52 ਸਾਲਾ ਸ਼ਖਸ ਦੇ ਰੂਪ ਵਿਚ ਕੀਤੀ ਗਈ ਹੈ।


author

Vandana

Content Editor

Related News