ਸ਼੍ਰੀਲੰਕਾਈ ਰਾਸ਼ਟਰਪਤੀ ਨੇ ਕੀਤਾ ਯੋਗ ਆਸਣ, ਪੀ.ਐੱਮ. ਮੋਦੀ ਦੀ ਕੀਤੀ ਤਰੀਫ

Friday, Jun 21, 2019 - 03:58 PM (IST)

ਸ਼੍ਰੀਲੰਕਾਈ ਰਾਸ਼ਟਰਪਤੀ ਨੇ ਕੀਤਾ ਯੋਗ ਆਸਣ, ਪੀ.ਐੱਮ. ਮੋਦੀ ਦੀ ਕੀਤੀ ਤਰੀਫ

ਕੋਲੰਬੋ (ਬਿਊਰੋ)— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਵੀ ਯੋਗ ਦਿਵਸ ਮੌਕੇ ਯੋਗ ਕੀਤਾ। ਇਸ ਦੇ ਨਾਲ ਹੀ ਯੋਗ ਦਿਵਸ ਦੀ ਮਹੱਤਤਾ ਬਾਰੇ ਪੂਰੀ ਦੁਨੀਆ ਨੂੰ ਦੱਸਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਸਿਰੀਸੈਨਾ ਨੇ ਯੋਗ ਨੂੰ ਸਾਂਝੀ ਵਿਰਾਸਤ ਦੱਸਦਿਆਂ ਕਿਹਾ,''ਯੋਗ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਥਾਪਿਤ ਕਰਨ ਲਈ ਮੈਂ ਆਪਣੇ ਦੋਸਤ ਮੋਦੀ ਦਾ ਧੰਨਵਾਦ ਕਰਦਾ ਹਾਂ।'' ਇਸ ਦੇ ਨਾਲ ਹੀ ਉਨਾਂ ਨੇ ਲੋਕਾਂ ਨੂੰ ਖੁਦ ਵਾਂਗ ਯੋਗ ਕਰਨ ਦੀ ਅਪੀਲ ਕੀਤੀ।

 

ਮੈਤਰੀਪਾਲਾ ਸਿਰੀਸੈਨਾ ਨੇ ਖੁਦ ਦਾ ਯੋਗ ਆਸ਼ਣ ਕਰਦਿਆਂ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਯੋਗ ਨੂੰ ਧਿਆਨ ਦਾ ਇਕ ਤਰੀਕਾ ਦੱਸਦਿਆਂ ਕਿਹਾ ਕਿ ਬੌਧ ਧਰਮ ਵਿਚ ਸਿਹਤਮੰਦ ਜੀਵਨ ਲਈ ਦਿੱਤੇ ਗਏ ਉਪਦੇਸ਼ਾਂ ਅਤੇ ਯੋਗ ਦੇ ਧਿਆਨ ਅਭਿਆਸ ਵਿਚ ਕਾਫੀ  ਸਮਾਨਤਾਵਾਂ ਹਨ। ਸਿਰੀਸੈਨਾ ਨੇ ਕਿਹਾ ਕਿ ਸ਼੍ਰੀਲੰਕਾ ਦੁਨੀਆ ਵਿਚ ਅਜਿਹਾ ਇਕਲੌਤਾ ਦੇਸ਼ ਹੈ ਜੋ ਮਹੀਨੇ ਵਿਚ ਇਕ ਦਿਨ ਧਿਆਨ ਲਈ ਦਿੰਦਾ ਹੈ ਅਤੇ ਇਸ ਦਿਨ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਰਾਸ਼ਟਰਪਤੀ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਰੋਜ਼ਾਨਾ ਕਸਰਤ, ਧਿਆਨ ਅਤੇ ਆਯੁਰਵੇਦ ਨਾਲ ਸੁਖੀ ਜੀਵਨ ਹਾਸਲ ਕੀਤਾ ਜਾ ਸਕਦਾ ਹੈ।


author

Vandana

Content Editor

Related News