ਸ਼੍ਰੀਲੰਕਾ ਨੇ ਇਸਲਾਮਿਕ ਸਟੇਟ ਅਤੇ ਅਲਕਾਇਦਾ ਸਮੇਤ 11 ਸੰਗਠਨਾਂ ’ਤੇ ਲਗਾਈ ਪਾਬੰਦੀ
Thursday, Apr 15, 2021 - 05:32 PM (IST)
ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਸਰਕਾਰ ਨੇ ਦੇਸ਼ ’ਚ ਕੱਟੜਪੰਥੀ ਸਰਗਰਮੀਆਂ ਨਾਲ ਜੁੜੇ ਹੋਣ ਕਾਰਣ ‘ਇਸਲਾਮਿਕ ਸਟੇਟ’ ਅਤੇ ਅਲਕਾਇਦਾ ਸਮੇਤ 11 ਕੱਟੜ ਇਸਲਾਮੀ ਸੰਗਠਨਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਵਿਸ਼ੇਸ਼ ਰਾਜਪੱਤਰ ਨੋਟੀਫਿਕੇਸ਼ਨ ਰਾਹੀਂ ਅੱਤਵਾਦ ਰੋਕੂ ਕਾਨੂੰਨ ਦੇ ਤਹਿਤ ਕੱਟੜਪੰਥੀ ਸੰਗਠਨਾਂ ’ਤੇ ਪਾਬੰਦੀ ਲਗਾ ਦਿੱਤੀ।
ਨੋਟੀਫਿਕੇਸ਼ਨ ਮੁਤਾਬਕ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਜਾਂ ਅਜਿਹੀ ਕਿਸੇ ਸਾਜ਼ਿਸ਼ ’ਚ ਸ਼ਾਮਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਤੋਂ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਪਾਬੰਦੀਸ਼ੁਦਾ ਸੰਗਠਨਾਂ ’ਚ ਸ਼੍ਰੀਲੰਕਾ ਇਸਲਾਮਿਕ ਸਟੂਡੈਂਟਸ ਮੂਵਮੈਂਟ ਸਮੇਤ ਕੁਝ ਸਥਾਨਕ ਮੁਸਲਿਮ ਸਮੂਹ ਵੀ ਸ਼ਾਮਲ ਹਨ।