ਕੋਵਿਡ-19 ਕਾਰਨ ਸ਼੍ਰੀਲੰਕਾ ਵਿਚ ਸਾਦਗੀ ਨਾਲ ਮਨਾਈ ਜਾਵੇਗੀ LTTE ''ਤੇ ਜਿੱਤ ਦੀ ਵਰ੍ਹੇਗੰਢ

Monday, May 18, 2020 - 05:59 PM (IST)

ਕੋਵਿਡ-19 ਕਾਰਨ ਸ਼੍ਰੀਲੰਕਾ ਵਿਚ ਸਾਦਗੀ ਨਾਲ ਮਨਾਈ ਜਾਵੇਗੀ LTTE ''ਤੇ ਜਿੱਤ ਦੀ ਵਰ੍ਹੇਗੰਢ

ਕੋਲੰਬੋ (ਭਾਸ਼ਾ): ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਮੱਦੇਨਜ਼ਰ ਸ਼੍ਰੀਲੰਕਾ ਲਿੱਟੇ 'ਤੇ ਆਪਣੀ ਜਿੱਤ ਦੀ 11ਵੀਂ ਵਰ੍ਹੇਗੰਢ ਮੰਗਲਵਾਰ ਨੂੰ ਬਹੁਤ ਸਾਦਗੀ ਨਾਲ ਮਨਾਵੇਗਾ। ਤਮਿਲ ਵੱਖਵਾਦੀ ਸਮੂਹ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਲਮ (LTTE) ਨੇ ਦੇਸ਼ ਦੇ ਉੱਤਰੀ ਅਤੇ ਪੂਰਬੀ ਸੂਬੇ ਵਿਚ ਤਮਿਲਾਂ ਲਈ ਇਕ ਵੱਖਰਾ ਤਮਿਲ ਰਾਜ ਸਥਾਪਿਤ ਕਰਨ ਦੀ ਮੰਗ ਨੂੰ ਲੈਕੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼੍ਰੀਲੰਕਾਈ ਸਰਕਾਰ ਦੇ ਨਾਲ ਹਥਿਆਰਬੰਦ ਵਿਦਰੋਹ ਕੀਤਾ ਸੀ। ਭਾਵੇਂਕਿ ਸ਼੍ਰੀਲੰਕਾਈ ਫੌਜ ਨੇ ਮਈ 2009 ਵਿਚ ਲਿੱਟੇ ਨੂੰ ਹਰਾ ਦਿੱਤਾ। 

ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਸ਼ੇਵੇਂਦਰ ਸਿਲਵਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਇਸ ਸਾਲ ਦਾ ਜਸ਼ਨ ਸਧਾਰਨ ਤਰੀਕੇ ਨਾਲ ਆਯੋਜਿਤ ਹੋਵੇਗਾ। ਮੁੱਖ ਸਮਾਰੋਹ ਕੱਲ੍ਹ ਸੰਸਦ ਦੇ ਨੇੜੇ ਹੋਵੇਗਾ ਅਤੇ ਇਸ ਮੌਕੇ 'ਤੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਮੌਜੂਦ ਰਹਿਣਗੇ।'' ਸ਼੍ਰੀਲੰਕਾਈ ਸਰਕਾਰ ਕੋਵਿਡ-19 ਮਹਾਮਾਰੀ ਦੇ ਕਾਰਨ ਇਕ ਸੀਮਤ ਸਰਕਾਰੀ ਸਮਾਰੋਹ ਦਾ ਆਯੋਜਨ ਕਰੇਗੀ। ਇਸ ਮੌਕੇ 'ਤੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਮੌਜੂਦ ਰਹਿਣਗੇ।ਇਸ ਮੌਕੇ ਵੱਡੀ ਗਿਣਤੀ ਵਿਚ ਯੁੱਧ ਦੇ ਨਾਇਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਕੋਵਿਡ-19 ਜਾਂਚ ਲਈ ਮਿਲੇ ਗਲਬੋਲ ਸਮਰਥਨ ਦੀ ਕੀਤੀ ਤਾਰੀਫ

19 ਮਈ 2009 ਨੂੰ ਲਿੱਟੇ ਪ੍ਰਮੁੱਖ ਵੀ. ਪ੍ਰਭਾਕਰਨ ਦੀ ਲਾਸ਼ ਮਿਲਣ ਦੇ ਬਾਅਦ ਇਹ ਗ੍ਰਹਿਯੁੱਧ ਖਤਮ ਹੋ ਗਿਆ ਸੀ। ਲੈਫਟੀਨੈਂਟ ਜਨਰਲ ਸਿਲਵਾ ਨੇ ਫੌਜ ਦੇ ਉਹਨਾਂ ਡਿਵੀਜ਼ਨਾਂ ਵਿਚੋਂ ਇਕ ਦੀ ਅਗਵਾਈ ਕੀਤੀ ਜਿਸ ਨੇ ਲਿੱਟੇ 'ਤੇ ਜਿੱਤ ਲਈ ਆਖਰੀ ਘੇਰਾਬੰਦੀ ਕੀਤੀ ਸੀ। ਰਾਸ਼ਟਰਪਤੀ ਰਾਜਪਕਸ਼ੇ ਉਸ ਸਮੇਂ ਆਪਣੇ ਭਰਾ ਅਤੇ ਉਸ ਸਮੇਂ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੇ ਤਹਿਤ ਇਕ ਉੱਚ ਰੱਖਿਆ ਨੌਕਰਸ਼ਾਹ ਸਨ। ਸਿਲਵਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਯੁੱਧ ਨਾਇਕਾਂ ਦੇ ਨੇੜਲੇ ਰਿਸ਼ਤੇਦਾਰ ਹੀ ਇਸ ਸਮਾਰੋਹ ਵਿਚ ਸ਼ਾਮਲ ਹੋਣਗੇ। ਸ਼੍ਰੀਲੰਕਾ ਵਿਚ ਹੁਣ ਤੱਕ ਕੋਵਿਡ-19 ਇਨਫੈਕਸ਼ਨ ਦੇ 981 ਮਾਮਲੇ ਸਾਹਮਣੇ ਆਏ ਹਨ ਅਤੇ 9 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News