ਮੈਲਟਨ ’ਚ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਹੁਸਭਿਆਚਾਰਕ ਸਮਾਗਮ

11/04/2019 6:09:40 PM

(ਮੈਲਬਰਨ ,ਮਨਦੀਪ ਸਿੰਘ ਸੈਣੀ )– ਮੈਲਬੋਰਨ ਦੇ ਪੱਛਮੀ ਖੇਤਰ ਮੈਲਟਨ ਦੇ ਕੌਂਸਲ ਹਾਲ ’ਚ ਆਸਟ੍ਰੇਲੀਅਨ ਸਿੱਖ ਕੌਂਸਲ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਹੁਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਮਾਗਮ ’ਚ ਇਲਾਕੇ ਦੇ ਸਾਂਸਦ ਸਟੀਵ ਮਘੀ, ਵਿਕਟੋਰੀਆ ਸੂਬੇ ਦੇ ਬਹੁਸਭਿਆਚਾਰਕ ਕਮਿਸ਼ਨਰ ਸ਼ੰਕਰ ਕੈਸੀ ਨਾਥਨ, ਮੈਲਟਨ ਕੌਂਸਲ ਦੇ ਤਪੂਵਾ ਬੋਫੁ, ਅਲੋਸਿਯਸ ਡੈਕੁਣਾ ਤੇ ਹੋਰ ਕਈ ਉੱਘੀਆਂ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਸਟੇਜ ਦਾ ਸੰਚਾਲਨ ਅੰਮ੍ਰਿਤਬੀਰ ਸਿੰਘ ਨੇ ਕੀਤਾ । ਸਮਾਗਮ ਦੀ ਸ਼ੁਰੂਆਤ ਬਿਮਲ ਸਿੰਘ ਤੇ ਦਯਾਬੀਰ ਸਿੰਘ ਦੇ ਤੰਤੀ ਸਾਜ਼ਾਂ ਦੇ ਨਾਲ ਕੀਤੀ ਗਈ। ਬਿਮਲ ਸਿੰਘ ਨੇ ਰਬਾਬ ਤੇ ਤਾਊਸ ਬਾਰੇ ਜਾਣਕਾਰੀ ਦਿੱਤੀ। ਸਾਂਸਦ ਸਟੀਵ ਮਘੀ ਹੋਰਾਂ ਨੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਤੇ ਸੂਬਾ ਸਰਕਾਰ ਵਲੋਂ ਸਿੱਖ ਕੌਮ ਪ੍ਰਤੀ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸ਼ੰਕਰ ਕੈਸੀ ਨਾਥਨ ਹੋਰਾਂ ਨੇ ਸਿੱਖ ਕੌਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਮ ਵਲੋਂ ਮਨੁੱਖਤਾ ਦੀ ਭਲਾਈ ਲਈ ਕਾਫੀ ਕਾਰਜ ਕੀਤੇ ਜਾਂਦੇ ਹਨ ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਸੰਦੇਸ਼ ਨੂੰ ਅੱਗੇ ਲੇ ਕੇ ਜਾਣ ਲਈ ਬਹੁਤ ਜ਼ਰੂਰੀ ਹਨ।

PunjabKesari

ਵਿਕਟੋਰੀਅਨ ਬਹੁਸਭਿਆਚਾਰਕ ਕਮਿਸ਼ਨ ਵਲੋਂ ਓਨ੍ਹਾਂ ਨੇ ਸਾਰੀ ਸੰਗਤ ਨੂੰ ਵਧਾਈ ਦਿੱਤੀ। ਅਲੋਸਿਓਸ ਤੇ ਤਪੂਵਾ ਹੋਰਾਂ ਨੇ ਕੌਂਸਲ ਦੇ ਵੱਖ-ਵੱਖ ਧਰਮਾਂ ਲਈ ਕੀਤੇ ਕਾਰਜਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੈਲਬੋਰਨ ਤੋਂ ਗਾਇਕ ਰਜਰਸ਼ ਪਨਤਿਲਾ ਹੋਰਾਂ ਨੇ 'ਸਤਿਗੁਰੂ ਨਾਨਕ ਪ੍ਰਗਟਿਆ' ਗਾ ਕੇ ਅਤੇ ਸ਼ਨਿੰਦਰ ਕੌਰ ਨੇ ਅੰਗਰੇਜ਼ੀ ’ਚ ਕਵਿਤਾ ਪੇਸ਼ ਕੀਤੀ। ਹਰਕੀਰਤ ਸਿੰਘ ਨੇ ਅੰਗਰੇਜ਼ੀ ’ਚ ਸਿੱਖ ਧਰਮ ਤੇ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੰਗਰ ਦੀ ਸੇਵਾ ਖਾਲਸਾ ਛਾਉਣੀ ਪਲੰਪਟਨ ਵਲੋਂ ਕੀਤੀ ਗਈ ।


Related News