ਮੰਕੀਪਾਕਸ ਦੇ ਪ੍ਰਸਾਰ ਨੂੰ ਲੈ ਕੇ WHO ਦਾ ਅਹਿਮ ਬਿਆਨ, ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ
Wednesday, Jun 01, 2022 - 11:30 AM (IST)
ਜਿਨੇਵਾ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਅਜੇ ਇਸ ਗੱਲ ਦਾ ਭਰੋਸਾ ਨਹੀਂ ਹੈ ਕਿ ਮੰਕੀਪਾਕਸ ਦੇ ਪ੍ਰਸਾਰ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਗੱਲਾਂ ਯੂਰਪ ਲਈ ਡਬਲਯੂ.ਐੱਚ.ਓ. ਦੇ ਖੇਤਰੀ ਨਿਰਦੇਸ਼ਕ ਹੈਂਸ ਕਲੂਜ ਨੇ ਕਹੀਆਂ ਹਨ।
ਇਹ ਵੀ ਪੜ੍ਹੋ: 3 ਗੋਲਡ, 2 ਸਿਲਵਰ ਜਿੱਤਣ ਵਾਲੇ ਗੌਂਡਰ ਨੇ ਡਿਸਕਸ ਥ੍ਰੋ ਛੱਡ ਕੇ ਫੜ੍ਹ ਲਈ ਸੀ ਪਿਸਟਲ
ਉਨ੍ਹਾਂ ਕਿਹਾ, 'ਅਜੇ ਤੱਕ ਅਸੀਂ ਨਹੀਂ ਜਾਣਦੇ ਹਾਂ ਕਿ ਕੀ ਅਸੀਂ ਇਸ ਦੇ ਪ੍ਰਸਾਰ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕਰ ਸਕਾਂਗੇ। ਇਸ ਲਈ ਸਾਨੂੰ ਸਪੱਸ਼ਟ ਸੰਚਾਰ, ਭਾਈਚਾਰਕ ਕਾਰਵਾਈ, ਛੂਤ ਦੌਰਾਨ ਆਈਸੋਲੇਟ ਕਰਨਾ, ਪ੍ਰਭਾਵਸ਼ਾਲੀ ਤਰੀਕੇ ਨਾਲ ਨਵੇਂ ਮਾਮਲਿਆਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ।'
ਇਹ ਵੀ ਪੜ੍ਹੋ: ਮੈਕਸੀਕੋ 'ਚ ਤੂਫ਼ਾਨ 'ਅਗਾਥਾ' ਕਾਰਨ 10 ਲੋਕਾਂ ਦੀ ਮੌਤ, 20 ਲਾਪਤਾ
ਉਨ੍ਹਾਂ ਕਿਹਾ ਕਿ ਹੁਣ ਤੱਕ ਮੰਕੀਪਾਕਸ ਲਈ ਉਨ੍ਹਾਂ ਉਪਾਵਾਂ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ, ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲਾਗੂ ਕੀਤੇ ਗਏ ਸਨ, ਕਿਉਂਕਿ ਇਹ ਵਾਇਰਸ ਉਸ ਤਰ੍ਹਾਂ ਨਾਲ ਨਹੀਂ ਫੈਲਦਾ ਹੈ। ਉਨ੍ਹਾਂ ਕਿਹਾ, 'ਆਉਣ ਵਾਲੇ ਮਹੀਨਿਆਂ ਵਿਚ ਕਈ ਤਿਉਹਾਰ ਅਤੇ ਵੱਡੀਆਂ ਪਾਰਟੀਆਂ ਆਯੋਜਿਤ ਹੋਣ ਵਾਲੀਆਂ ਹਨ। ਅਜਿਹੇ ਵਿਚ ਇਸ ਦਾ ਜ਼ਿਆਦਾ ਪ੍ਰਸਾਰ ਹੋ ਸਕਦਾ ਹੈ।'
ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ 78 ਸਾਲਾ ਬਜ਼ੁਰਗ ਨੂੰ 6 ਦਹਾਕਿਆਂ ਬਾਅਦ ਮਿਲਿਆ ਹਾਈ ਸਕੂਲ ਦਾ ਸਰਟੀਫਿਕੇਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।