ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭੈਣ-ਭਰਾ

Saturday, Jun 05, 2021 - 09:45 AM (IST)

ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭੈਣ-ਭਰਾ

ਵਾਸ਼ਿੰਗਟਨ (ਇੰਟ.)- ਦੁਨੀਆ ਭਰ ’ਚ ਨਵੇਂ-ਨਵੇਂ ਅਜੂਬੇ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇਕ ਅਜੂਬਾ ਹੈ ਅਮਰੀਕਾ ਦੀ ਰਹਿਣ ਵਾਲੀ ਇਕ ਕੁੜੀ ਕਿਆਨੀ। ਉਹ ਇਕ ਲੈਸਬੀਅਨ ਜੋੜੇ ਦੀ ਬੇਟੀ ਹੈ, ਜੋ ਕਿ ਸਪਰਮ ਡੋਨਰ ਦੀ ਮਦਦ ਨਾਲ ਦੁਨੀਆ ’ਚ ਆਈ ਹੈ। ਕਿਆਨੀ ਦੇ ਜੀਵਨ ’ਚ ਇਕ ਘਟਨਾ ਘਟੀ, ਜਿਸ ਤੋਂ ਬਾਅਦ ਉਸ ਨੇ ਮਨ ਬਣਾ ਲਿਆ ਕਿ ਉਹ ਦੁਨੀਆ ਭਰ ਤੋਂ ਆਪਣੇ ਭਰਾ-ਭੈਣਾਂ ਨੂੰ ਲੱਭੇਗੀ ਅਤੇ ਉਨ੍ਹਾਂ ਨਾਲ ਰਿਸ਼ਤਾ ਨਿਭਾਏਗੀ। ਉਸਨੂੰ ਆਪਣੇ ਪਿਤਾ ਸਬੰਧੀ ਬਹੁਤ ਸਾਰੀਆਂ ਗੱਲਾਂ ਪਤਾ ਸਨ ਕਿ ਉਨ੍ਹਾਂ ਦੀ ਆਰਟ ਅਤੇ ਸਪੋਰਟਸ ’ਚ ਬਹੁਤ ਦਿਲਚਸਪੀ ਸੀ। ਉਹ ਵੀ ਬਹੁਤ ਪੇਂਟਿੰਗ ਕਰਦੀ ਹੁੰਦੀ ਸੀ ਅਤੇ ਸਰਫਿੰਗ ਲਈ ਜਾਂਦੀ ਹੁੰਦੀ ਸੀ। ਪਰ ਉਸਦੀ ਮਾਂ ਦਾ ਪਰਿਵਾਰ ਅਜਿਹਾ ਨਹੀਂ ਸੀ।

ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ

ਕਿਆਨੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਪਿਤਾ ਨੂੰ ਮਿਸ ਕਰਦੀ ਰਹੀ। ਉਹ ਆਪਣੇ ਸਪਰਮ ਡੋਨਰ ਪਿਤਾ ਲਈ ਫਾਦਰਸ ਡੇਅ ਕਾਰਡਸ ਬਣਾਉਂਦੀ ਸੀ। ਕਈ ਸਾਲਾਂ ਤੱਕ ਉਸਦੇ ਡੋਨਰ ਦੀ ਪ੍ਰੋਫਾਈਲ ਪ੍ਰਾਈਵੇਟ ਸੀ। ਮਤਲਬ ਉਸਦੇ ਪਿਤਾ ਦੇ ਸਪਰਮ ਤੋਂ ਪੈਦਾ ਹੋਏ ਬੱਚੇ ਉਸ ਨਾਲ ਸੰਪਰਕ ਨਹੀਂ ਕਰ ਸਕਦੇ ਸਨ। ਪਰ ਕਿਆਨੀ ਦਾ ਇਕ ਡੋਨਰ ਕੰਪਨੀ ਲਈ ਪ੍ਰਮੋਸ਼ਨਲ ਵੀਡੀਓ ਦੇਖ ਕੇ ਉਸ ਦੇ ਪਿਤਾ ਨੇ ਆਪਣਾ ਮਨ ਬਦਲ ਲਿਆ। ਇਸ ਤੋਂ ਬਾਅਦ ਕਿਆਨੀ ਨੇ ਆਪਣਾ ਪ੍ਰੋਫਾਈਲ ਪਬਲਿਕ ਕਰ ਲਿਆ ਸੀ ਅਤੇ 18 ਸਾਲ ਦੀ ਉਮਰ ਹੋਣ ’ਤੇ ਕਿਆਨੀ ਆਪਣੇ ਪਿਤਾ ਨਾਲ ਸੰਪਰਕ ਕਰ ਸਕਦੀ ਸੀ। 18 ਸਾਲ ਦੀ ਹੋਣ ਤੋਂ ਪਹਿਲਾਂ ਹੀ ਕਿਆਨੀ ਨੇ ਆਪਣੇ ਉਨ੍ਹਾਂ ਭਰਾ-ਭੈਣਾਂ ਨੂੰ ਲੱਭਣ ਦਾ ਤਰੀਕਾ ਲੱਭ ਲਿਆ ਸੀ ਜੋ ਕਿਆਨੀ ਦੇ ਪਿਤਾ ਦੇ ਸਪਰਮ ਰਾਹੀਂ ਹੀ ਪੈਦਾ ਹੋਏ ਸਨ।

ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...

ਦਰਅਸਲ, ਕਿਆਨੀ ਨੇ ਸਪਰਮ ਬੈਂਕ ਦੇ ਰਜਿਸਟਰ ’ਤੇ ਸਾਈਨ ਕੀਤੇ ਸਨ। ਸਪਰਮ ਬੈਂਕ ਨਾਲ ਸੰਪਰਕ ਕਰਨ ਤੋਂ ਬਾਅਦ ਉਸਨੂੰ ਆਪਣੇ ਭਰਾ-ਭੈਣਾਂ ਸਬੰਧੀ ਜਾਣਕਾਰੀ ਮਿਲੀ ਅਤੇ ਉਸਨੇ ਉਨ੍ਹਾਂ ਨੂੰ ਲੱਭ ਲਿਆ। ਹੁਣ ਤੱਕ ਉਹ ਆਪਣੇ 63 ਭਰਾ-ਭੈਣਾਂ ਨੂੰ ਮਿਲ ਚੁੱਕੀ ਹੈ। ਇਹ ਅਮਰੀਕਾ ਅਤੇ ਕੈਨੇਡਾ ਤੋਂ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਵੀ ਫੈਲੇ ਹੋਏ ਹਨ। ਕਿਆਨਾ ਦੇ ਸ਼ਹਿਰ ਫਲੋਰਿਡਾ ’ਚ ਉੁਸਦੇ 12 ਭਰਾ-ਭੈਣ ਰਹਿੰਦੇ ਹਨ। ਉਸਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਤਮ ਹੋਣ ’ਤੇ ਉਹ ਇਕ ਵਾਰ ਫਿਰ ਆਪਣੇ ਭਰਾ-ਭੈਣਾਂ ਨੂੰ ਲੱਭਣ ਦਾ ਕੰਮ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ: ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ, ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News