ਜਾਦੂ-ਟੂਣੇ ਦਾ ਚੱਕਰ! ਧੀ ਨੇ ਮਾਂ ਨੂੰ ਮਾਰ ਕੇ ਕਰ 'ਤੇ ਟੋਟੇ, ਓਵਨ 'ਚ ਵੀ ਪਕਾਏ
Monday, Oct 14, 2024 - 02:34 PM (IST)
ਵਾਸ਼ਿੰਗਟਨ- ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਕੈਂਟਕੀ ਦੀ ਰਹਿਣ ਵਾਲੀ ਇੱਕ ਔਰਤ ਨੂੰ ਪੁਲਸ ਨੇ ਆਪਣੀ ਮਾਂ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਔਰਤ 'ਤੇ ਕਥਿਤ ਤੌਰ 'ਤੇ ਆਪਣੀ ਮਾਂ ਦੀ ਹੱਤਿਆ ਕਰਨ ਅਤੇ ਲਾਸ਼ ਦੇ ਟੋਟੇ ਕਰਨ ਦਾ ਦੋਸ਼ ਹੈ। ਲਾਸ਼ ਦੇ ਉਹ ਟੁੱਕੜੇ ਇਧਰ-ਉਧਰ ਘਰ ਦੇ ਅੰਦਰ ਸੁੱਟੇ ਗਏ ਅਤੇ ਕੁਝ ਟੁਕੜੇ ਘਰ ਦੇ ਬਾਹਰ ਵੀ ਸੁੱਟੇ ਗਏ। 32 ਸਾਲਾ ਟੋਰੀਲੀਨਾ ਫੀਲਡਜ਼ 'ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ, ਭੌਤਿਕ ਸਬੂਤਾਂ ਨਾਲ ਛੇੜਛਾੜ ਕਰਨ ਅਤੇ ਲਾਸ਼ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਹੈ। ਜਾਂਚ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਇਸ ਔਰਤ 'ਤੇ ਹੋਰ ਦੋਸ਼ ਲਗਾਏ ਜਾ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਧੀ ਜਾਦੂ-ਟੂਣਾ ਕਰਦੀ ਸੀ, ਜਿਸ ਕਾਰਨ ਮਾਂ ਨਾਲ ਵੀ ਉਸ ਦੇ ਸਬੰਧ ਚੰਗੇ ਨਹੀਂ ਸਨ। ਜਦੋਂ ਪੁਲਸ ਘਰ ਦੇ ਅੰਦਰ ਦਾਖਲ ਹੋਈ ਤਾਂ ਉਹ ਨਜ਼ਾਰਾ ਦੇਖ ਕੇ ਦੰਗ ਰਹਿ ਗਈ।
ਕੇਨਟੂਕੀ ਸਟੇਟ ਪੁਲਸ ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਇੱਕ ਵਿਅਕਤੀ ਦੀ ਇੱਕ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਔਰਤ ਦੀ ਕੱਟੀ ਹੋਈ ਲਾਸ਼ ਘਰ ਅੰਦਰ ਪਈ ਹੈ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮਾਉਂਟ ਓਲੀਵੇਟ ਦੇ ਬ੍ਰੀਅਰਲੇ ਰਿਜ ਰੋਡ 'ਤੇ ਘਰ ਪਹੁੰਚੇ। ਜਦੋਂ ਪੁਲਸ ਨੇ ਘਰ ਦਾ ਦਰਵਾਜ਼ਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਟੋਰੀਲੀਨਾ ਫੀਲਡਜ਼ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਜਦੋਂ ਪੁਲਸ ਘਰ ਦੇ ਪਿੱਛੇ ਗਈ ਤਾਂ ਉਨ੍ਹਾਂ ਨੂੰ ਵਾਲਾਂ ਦਾ ਢੇਰ ਮਿਲਿਆ, ਜੋ ਟਰੂਡੀ ਦਾ ਜਾਪਦਾ ਸੀ, ਨਾਲ ਹੀ ਖੂਨ ਨਾਲ ਲੱਥਪੱਥ ਗੱਦਾ ਅਤੇ ਘਾਹ 'ਤੇ ਘਸੀਟਣ ਦੇ ਨਿਸ਼ਾਨ ਸਨ। ਪੁਲਸ ਨੂੰ ਸੂਚਿਤ ਕਰਨ ਵਾਲੇ ਵਿਅਕਤੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਉਹ ਇਕ ਠੇਕੇਦਾਰ ਹੈ ਜੋ ਜਾਇਦਾਦ ਨਾਲ ਸਬੰਧਤ ਕੰਮ ਕਰਦਾ ਹੈ। ਟੋਰੀਲੀਨਾ ਦੀ ਮਾਂ ਨੇ ਉਸ ਨੂੰ ਜਾਇਦਾਦ ਸਬੰਧੀ ਕੰਮ ਤਹਿਤ ਘਰ ਬੁਲਾਇਆ ਸੀ, ਜਿੱਥੇ ਉਸ ਨੇ ਲਾਸ਼ ਦੇ ਟੋਟੇ ਦੇਖੇ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਤੋਂ ਵੱਡੀ ਖ਼ਬਰ, ਮਿਲੀਆਂ 5 ਖੁਰਦ-ਬੁਰਦ ਲਾਸ਼ਾਂ
ਉਸ ਵਿਅਕਤੀ ਨੇ ਤੁਰੰਤ ਪੁਲਸ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਘਰ ਦੇ ਪਿਛਲੇ ਵਿਹੜੇ ਵਿੱਚ ਘੜੀਸੇ ਜਾਣ ਦੇ ਸੰਕੇਤਾਂ ਦਾ ਪਿੱਛਾ ਕਰਦਾ ਹੋਏ ਉਹ ਉੱਥੇ ਪਹੁੰਚਿਆ, ਜਿੱਥੇ ਉਸਨੇ ਟਰੂਡੀ ਦੀ ਕੱਟੀ ਹੋਈ ਲਾਸ਼ ਘਾਹ ਵਿੱਚ ਪਈ ਦੇਖੀ। ਇਸ ਤੋਂ ਬਾਅਦ ਪੁਲਸ ਵੀ ਉਥੇ ਪਹੁੰਚੀ ਅਤੇ ਦੇਖਿਆ ਕਿ ਘਰ ਦੇ ਪਿੱਛੇ ਖੂਨ ਨਾਲ ਲੱਥਪੱਥ ਗੱਦੇ ਕੋਲ ਘਾਹ 'ਚ ਕੱਟੀ ਹੋਈ ਲਾਸ਼ ਪਈ ਸੀ। ਪੁਲਸ ਨੂੰ ਪਿਛਲੇ ਵਰਾਂਡੇ 'ਤੇ ਖੂਨ ਨਾਲ ਲੱਥਪੱਥ ਸੋਟੀ ਅਤੇ ਇਕ ਹੋਰ ਗੱਦਾ ਵੀ ਮਿਲਿਆ, ਜਿਸ 'ਤੇ ਸਰੀਰ ਦੇ ਵੱਖ-ਵੱਖ ਅੰਗ ਰੱਖੇ ਹੋਏ ਸਨ। ਪੁਲਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਓਵਨ ਅੰਦਰੋਂ ਇੱਕ ਬਰਤਨ ਵੀ ਕੱਢਿਆ, ਜਿਸ ਵਿੱਚ ਮਨੁੱਖੀ ਸਰੀਰ ਦੇ ਅੰਗ ਰੱਖੇ ਹੋਏ ਸਨ। ਪੁਲਸ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸਨੇ ਆਖਰੀ ਵਾਰ ਟਰੂਡੀ ਫੀਲਡਜ਼ ਨੂੰ ਪਿਛਲੇ ਦਿਨ ਦੇਖਿਆ ਸੀ, ਜਦੋਂ ਉਹ ਉਸਦੇ ਨਾਲ ਉਸਦੇ ਘਰ ਦੇ ਗੇਟ ਕੋਲ ਆਈ ਸੀ। ਘਰ ਵਿੱਚ ਟਰੂਡੀ ਅਤੇ ਉਸਦੀ ਧੀ ਟੋਰੀਲੀਨਾ ਫੀਲਡਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ।
ਕੀ ਜਾਦੂ-ਟੂਣਾ ਇਸ ਦਾ ਕਾਰਨ
ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਟੋਰੀਲੇਨਾ 'ਤੇ ਹੋਰ ਵੀ ਕਈ ਦੋਸ਼ ਲਾਏ ਹਨ। ਉਸ ਨੇ ਪੁਲਸ ਨੂੰ ਦੱਸਿਆ ਕਿ ਟੋਰੀਲੀਨਾ ਫੀਲਡਸ ਨੇ ਆਪਣੀ ਮਾਂ 'ਤੇ ਜਾਦੂ-ਟੂਣਾ ਵੀ ਕਰਦੀ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਦਾਖਲ ਹੋਈ ਤਾਂ ਟੋਰੀਲੀਨਾ ਫੀਲਡਸ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਰਾਤ ਕਰੀਬ 11 ਵਜੇ ਉਸ ਨੂੰ ਘਰੋਂ ਬਾਹਰ ਕੱਢਣ ਲਈ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਜਦੋਂ ਉਹ ਬਾਹਰ ਆਈ ਤਾਂ ਉਸਦੇ ਚਿਹਰੇ, ਹੱਥਾਂ ਅਤੇ ਕੱਪੜਿਆਂ 'ਤੇ ਖੂਨ ਸੀ। ਪੁਲਸ ਨੇ ਘਰ ਦੀ ਤਲਾਸ਼ੀ ਲਈ ਅਤੇ ਓਵਨ ਦੇ ਅੰਦਰ ਇੱਕ ਸਟੀਲ ਦੇ ਬਰਤਨ ਵਿੱਚ ਪਕਾਏ ਹੋਏ ਸਰੀਰ ਦੇ ਕਈ ਅੰਗ ਮਿਲੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।