ਇਟਲੀ ''ਚ ਵਿਸ਼ੇਸ ਪਾਸਪੋਰਟ ਕੈਂਪ ਦਾ ਆਯੋਜਨ, ਭਾਰਤੀ ਹੋਏ ਬਾਗੋ-ਬਾਗ
Monday, Jul 31, 2023 - 04:53 PM (IST)
ਰੋਮ (ਦਲਵੀਰ ਕੈਂਥ): ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਤਿਕਾਰਤ ਮੈਡਮ ਡਾ. ਨੀਨਾ ਮਲਹੋਤਰਾ ਰਾਜਦੂਤ ਭਾਰਤੀ ਅੰਬੈਂਸੀ ਰੋਮ ਅਤੇ ਮੈਡਮ ਟੀ ਅਜੁੰਗਲਾ ਜਾਮਿਰ ਭਾਰਤੀ ਕੌਂਸਲੇਟ ਮਿਲਾਨ ਦੀ ਅਗਵਾਈ ਹੇਠ ਭਾਰਤੀ ਕੌਂਸਲੇਟ ਮਿਲਾਨ ਵੱਲੋਂ ਇਟਲੀ ਵਿਚ ਵਸਦੇ ਭਾਈਚਾਰੇ ਲਈ ਵਿਸ਼ੇਸ਼ ਕੈਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਪਿਛਲੇ ਕੁਝ ਸਮੇ ਤੋਂ ਲਗਾਤਾਰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਸੇ ਸਬੰਧ ਵਿਚ ਬੀਤੇ ਦਿਨ ਕਿਰਮੋਨਾ ਜ਼ਿਲ੍ਹੇ ਦੇ ਭਾਰਤੀਆਂ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਪਾਸਪੋਰਟ, ਓ ਸੀ ਆਈ ਕਾਰਡ ਆਦਿ ਸਬੰਧੀ ਕਾਰਜ ਕਰਵਾਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦੇ 3 ਲੋਕ ਸ਼ਾਮਲ, ਜਾਣੋ ਵੇਰਵਾ
ਵੱਖ-ਵੱਖ ਖੇਤਰਾਂ ਦੇ ਲੋਕਾਂ ਲਈ ਛੁੱਟੀ ਵਾਲੇ ਦਿਨ ਸਵੇਰੇ ਬਿਨਾਂ ਅਪਾਇਟਮੈਂਟ ਤੋਂ ਕੰਮ ਕੀਤੇ ਗਏ, ਜਿਸ ਨਾਲ ਕਿ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਵੱਲੋਂ ਇਸ ਕਾਰਜ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਕਿਉਕਿ ਭਾਰਤੀ ਅੰਬੈਸੀ ਅਧਿਕਾਰੀ ਛੁੱਟੀ ਵਾਲੇ ਦਿਨ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ। ਇਟਲੀ ਵਿਚ ਬਹੁਤ ਸਾਰੇ ਲੋਕ ਜੋ ਕਿ ਆਪਣੇ ਕੰਮਾਂ ਦੇ ਸਿਲਸਿਲੇ ਕਾਰਣ ਹਫ਼ਤੇ ਦੌਰਾਨ ਆਪਣੇ ਪਾਸਪੋਰਟ, ਓ ਸੀ ਆਈ ਜਾਂ ਫਿਰ ਹੋਰ ਕਾਰਜ ਕਰਵਾਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਦੇ ਸਨ, ਹੁਣ ਉਹਨਾਂ ਲਈ ਛੁੱਟੀ ਵਾਲੇ ਦਿਨ ਇਹ ਸਾਰੇ ਕਾਰਜ ਕਰਵਾਉਣ ਨਾਲ ਸਮਾਂ ਅਤੇ ਪੈਸਾ ਦੋਨਾਂ ਦੀ ਬਚਤ ਹੋ ਰਹੀ ਹੈ। ਅਧਿਕਾਰੀ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਭਵਿੱਖ ਵਿਚ ਵੀ ਅਜਿਹੇ ਕੈਂਪ ਜਾਰੀ ਰੱਖੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਵੀ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।