ਐਸ ਜੀ ਪੀ ਸੀ ਇਟਲੀ ਦੀ ਵਿਸ਼ੇਸ਼ ਮੀਟਿੰਗ, ਸਿੱਖ ਧਰਮ ਨੂੰ ਰਜਿਸਟਰਡ ਕਰਾਉਣ ਸੰਬੰਧੀ ਹੋਏ ਵਿਚਾਰ ਵਟਾਂਦਰੇ

09/28/2021 2:20:32 PM

ਰੋਮ (ਕੈਂਥ)- ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰੀ ਜਦੋ ਜਹਿਦ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੂਰੀਆਂ ਕਿਰਿਆਵਾਂ ਕਰਵਾਉਣ ਲਈ ਜਿੱਥੇ ਇਟਲੀ ਵੱਸਦੀਆਂ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰੇ ਜਾਰੀ ਹਨ, ਉਸ ਦੇ ਨਾਲ-ਨਾਲ ਇਟਾਲੀਅਨ ਮਨਿਸਟਰੀ ਨਾਲ ਵੀ ਪੂਰਾ ਰਾਬਤਾ ਬਣਾਇਆ ਜਾ ਰਿਹਾ ਹੈ ਤਾਂ ਕਿ ਇਟਾਲੀਅਨ ਮਨਿਸਟਰੀ ਨੂੰ ਭਾਰਤੀ ਸਭਿਆਚਾਰ ਅਤੇ ਸਿੱਖ ਧਰਮ ਬਾਰੇ ਪੂਰਾ ਵਿਸਥਾਰ ਸਹਿਤ ਦੱਸਿਆ ਜਾ ਸਕੇ।ਇਸ ਸੰਬੰਧੀ ਵਿਸ਼ੇਸ਼ ਮੀਟਿੰਗ ਵਰੇਜੇ ਵਿਖੇ ਹੋਈ ਜਿੱਥੇ ਇਟਲੀ ਦੀ ਲੇਗਾ ਨਾਰਦ ਪਾਰਟੀ ਦੇ 2 ਐਮ ਪੀ ਅਤੇ ਯੂਰਪੀਅਨ ਮੈਂਬਰ ਪਾਰਲੀਮੈਂਟ ਮੌਜੂਦ ਸਨ।

ਮੇਤਿਓ ਲੂਈਜੀ ਬਿਆਨਕੀ, ਕਰਲੋਤਾ ਬੋਜੋਲੋ ਸ਼ੋਸ਼ਲ ਮੀਡੀਆ ਮੈਨੇਜਰ, ਲੋਰੇਂਜੋ ਬੈਰਨਸਕੋਨੀ ਸਕੀਮ ਸਲਾਹਕਾਰ, ਗੈਬਰੀਏਲੇ ਤਾਮਾਗਨੀਨੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਵਿੰਦਰਜੀਤ ਸਿੰਘ ਬੱਸੀ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਿੰਦਰਜੀਤ ਸਿੰਘ ਪੰਡੌਰੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲ਼ੈਰੋ ਗੁਰੂ ਘਰ ਅਤੇਉਪ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਮਸਤਾਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੋਮਾਲੰਬਾਰਦੋ, ਹਰਕੀਤ ਸਿੰਘ ਮਾਧੋਝੰਡਾ, ਬਲਕਾਰ ਸਿੰਘ ਵਾਇਸ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲ਼ੈਰੋ, ਲਵਪ੍ਰੀਤ ਲੋਧੀ, ਦਲਜੀਤ ਸਿੰਘ ਅਤੇ ਕੁਝ ਹੋਰ ਸਿੰਘ ਵੀ ਸ਼ਾਮਿਲ ਸਨ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸੰਬੰਧੀ ਅਤੇ ਇਸ ਦੇ ਨਾਲ ਹੀ ਹੋਰ ਕਈ ਸਿੱਖ ਮਸਲਿਆਂ 'ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ। 

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖੁਲਾਸਾ, LeT ਅਤੇ JeM ਸਮੇਤ ਪਾਕਿਸਤਾਨ 12 ਵਿਦੇਸ਼ੀ ਅੱਤਵਾਦੀ ਸੰਗਠਨਾਂ ਦਾ ਪਨਾਹਗਾਹ

ਆਗੂਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਿੰਨੀਆਂ ਵੀ ਗੱਲਾਂ 'ਤੇ ਵਿਚਾਰਾਂ ਹੋਈਆਂ ਹਨ ਅਤੇ ਜਿੰਨੀਆਂ ਵੀ ਮੁਸ਼ਕਲਾਂ ਹਨ, ਉਨ੍ਹਾਂ ਦਾ ਹੱਲ ਕੱਢਣ ਦੀ ਉਹਨਾਂ ਵੱਲੋਂ ਕੋਸ਼ਿਸ਼ ਜਲਦੀ ਤੋਂ ਜਲਦੀ ਕੀਤੀ ਜਾਵੇਗੀ।ਸ. ਬੱਸੀ ਨੇ ਦੱਸਿਆ ਕਿ ਉਹਨਾਂ ਨੂੰ ਆਸ ਹੈ ਕਿ ਉਹ ਇਟਲੀ ਵਿਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਨੂੰ ਜਲਦ ਨੇਪੜੇ ਚਾੜ ਲੈਣਗੇ ਕਿਉਂਕਿ ਇਸ ਸੰਬੰਧੀ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਇਟਾਲੀਅਨ ਮਨਿਸਟਰੀ ਨਾਲ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਬਹੁਤ ਜਲਦੀ ਇੱਕ ਹੋਰ ਮੀਟਿੰਗ ਅਕਤੂਬਰ ਵਿਚ ਫਿਰ ਮਨਿਸਟਰੀ ਦੇ ਉਚ ਕੋਟੀ ਅਧਿਕਾਰੀਆਂ ਨਾਲ ਨਾਰਦ ਇਟਲੀ ਦੇ ਬਰੇਸ਼ੀਆ ਵਿਖੇ ਕੀਤੀ ਜਾਵੇਗੀ।


Vandana

Content Editor

Related News