ਪਰਥ ਦੇ ਸਮੂਹ ਸਿੱਖ ਭਾਈਚਾਰੇ ਵਲੋਂ ਡਾਕਟਰ ਪਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ

06/27/2022 1:26:39 PM

ਪਰਥ (ਪਿਆਰਾ ਸਿੰਘ ਨਾਭਾ): ਪੱਛਮੀ ਆਸਟ੍ਰੇਲੀਆ ਦੇ ਕੈਨਿੰਗਵੇਲ ਗੁਰੂਦੁਆਰਾ ਸਾਹਿਬ ਵਿਚ ਸਜੇ ਹਫ਼ਤਾਵਰੀ ਦੀਵਾਨ ਵਿਚ ਪਰਥ ਦੇ ਸਮੂਹ ਸਿੱਖ ਭਾਈਚਾਰੇ ਵਲੋਂ  ਡਾ: ਪਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਡਾਕਟਰੀ ਵਿਗਿਆਨਿਕ ਪ੍ਰਾਪਤੀਆਂ ਲਈ ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸੁਖਵਿੰਦਰ ਸਿੰਘ ਅਤੇ ਸਮੂਹ ਸਿੱਖ ਭਾਈਚਾਰੇ ਵਲੋਂ ਸਿਰੋਪਾਓ ਸਹਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ: ਪਰਵਿੰਦਰ ਕੌਰ ਪੱਛਮੀ ਆਸਟ੍ਰੇਲੀਆ ਦੇ UWA ਯੂਨੀਵਰਸਿਟੀ ਵਿਚ ਬਤੋਰ ਪ੍ਰੇਫੈਸਰ ਸੇਵਾ ਨਿਭਾ ਰਹੇ ਹਨ।  

ਪੜ੍ਹੋ ਇਹ ਅਹਿਮ ਖ਼ਬਰ- 27 ਸਾਲਾਂ 'ਚ ਪਹਿਲੀ ਵਾਰ ਨਾਸਾ ਨੇ ਆਸਟ੍ਰੇਲੀਆ ਤੋਂ 'ਰਾਕੇਟ' ਕੀਤਾ ਲਾਂਚ 

ਇਸ ਮੌਕੇ ਡਾ: ਪਰਵਿੰਦਰ ਕੌਰ ਨੇ ਕਿਹਾ ਕਿ ਉਹ ਅਧਿਆਤਮਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਵਿਗਿਆਨਕ ਪ੍ਰਾਪਤੀਆਂ ਲਈ ਸਿੱਖ ਐਸੋਸੀਏਸ਼ਨ ਆਫ ਪੱਛਮੀ ਆਸਟ੍ਰੇਲੀਆ ਦੁਆਰਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਕੇ ਬਹੁਤ ਨਿਮਰਤਾ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਹੈ।ਮੈਂ ਸਮੂਹ ਸਿੱਖ ਭਾਈਚਾਰੇ ਦਾ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਇਹਨਾਂ ਮਾਨ ਬਖਸ਼ਿਆ। ਉਹਨਾਂ ਆਪਣੇ ਜੀਵਨ ਦੇ ਝਾਤ ਮਾਰਦੇ ਦੱਸਿਆ ਕਿ ਉਹਨਾਂ ਦੀ ਵਿਗਿਆਨਕ ਯਾਤਰਾ ਘਰ ਵਿੱਚ ਜੀਵਨ ਦੀ ਉਤਪੱਤੀ ਅਤੇ ਵਿਕਾਸ ਦੇ ਰਹੱਸਾਂ ਦਾ ਪਿੱਛਾ ਕਰਦੇ ਹੋਏ ਸ਼ੁਰੂ ਹੋਈ ਸੀ, ਜਦੋਂ ਉਹਨਾਂ ਨੇ ਪੁਰਾਣੇ ਭਾਰਤੀ ਗ੍ਰੰਥਾਂ ਦੀਆਂ ਅਧਿਆਤਮਿਕ ਕਹਾਣੀਆਂ ਆਪਣੇ ਮਾਤਾ-ਪਿਤਾ ਤੋਂ ਸੁਣੀਆਂ। ਉਹ ਹਮੇਸ਼ਾ ਉਤਸੁਕ ਸੀ ਅਤੇ ਜੀਵਨ ਦੇ ਆਧਾਰ ਨੂੰ ਜਾਣਨਾ ਚਾਹੁੰਦੀ ਸੀ ਅਤੇ ਆਪਣੀਆਂ ਵਿਗਿਆਨ ਦੀਆਂ ਕਿਤਾਬਾਂ ਵਿੱਚ ਹੋਰ ਵਿਆਖਿਆਵਾਂ ਦੀ ਭਾਲ ਕਰਦੀ ਸੀ। ਫਿਰ ਇੱਕ ਦਿਨ ਪਰਵਿੰਦਰ ਕੌਰ ਦੇ ਕੈਮਿਸਟਰੀ ਅਧਿਆਪਕ ਨੇ ਉਹਨਾਂ ਨੂੰ ਜੀਵਨ ਦੇ ਬਲੂਪ੍ਰਿੰਟ ਡੀਐਨਏ ਵੱਲ ਇਸ਼ਾਰਾ ਕੀਤਾ ਅਤੇ ਇਸ ਮਗਰੋਂ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 


Vandana

Content Editor

Related News