ਇਟਲੀ ਦੇ ਨੋਵੇਲਾਰਾ ਵਿਖੇ ਏਲੇਨਾ ਕਰਲੇਤੀ ਦਾ ਵਿਸ਼ੇਸ਼ ਸਨਮਾਨ

Wednesday, Nov 27, 2024 - 03:16 PM (IST)

ਇਟਲੀ ਦੇ ਨੋਵੇਲਾਰਾ ਵਿਖੇ ਏਲੇਨਾ ਕਰਲੇਤੀ ਦਾ ਵਿਸ਼ੇਸ਼ ਸਨਮਾਨ

ਮਿਲਾਨ/ਰੋਮ (ਸਾਬੀ ਚੀਨੀਆ/ ਦਲਵੀਰ ਕੈਂਥ)- ਬੀਤੇ ਦਿਨੀ ਇਟਲੀ ਦੇ ਗੁਰਦੁਆਰਾ ਸਿੰਘ ਨੋਵੇਲਾਰਾ ਵਿਖੇ ਸਟੇਟ ਅਸੈਂਬਲੀ ਮੈਂਬਰ ਏਲੇਨਾ ਕਰਲੇਤੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਇਕਬਾਲ ਸਿੰਘ ਸੋਢੀ ਨੇ ਦੱਸਿਆ ਕਿ ਨੋਵੇਲਾਰਾ ਸ਼ਹਿਰ ਦੀ ਸਾਬਕਾ ਮੇਅਰ ਤੇ ਰਿਜੋਇਮੀਲੀਆ ਸਟੇਟ ਅਸੈਂਬਲੀ ਮੈਂਬਰ ਦੀ ਪਿਛਲੇ ਦਿਨੀ ਚੋਣ ਜਿੱਤੀ ਏਲੇਨਾ ਕਰਲੇਤੀ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵੱਜੋਂ ਪਹੁੰਚੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ALERT : ਬੱਚਿਆਂ ਨੇ ਵਰਤਿਆ ਸੋਸ਼ਲ ਮੀਡੀਆ ਤਾਂ ਦੇਣਾ ਪੈਣਾ ਕਰੋੜਾਂ ਰੁਪਏ ਦਾ ਜ਼ੁਰਮਾਨਾ

ਉਨ੍ਹਾਂ ਦਾ ਸਮੂਹ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਏਲੇਨਾ ਕਰਲੇਤੀ ਨੇ ਸਮੂਹ ਸੰਗਤ ਦਾ ਸਾਥ ਦੇਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸ਼ਹਿਰ ਨੋਵੇਲਾਰਾ ਵਿਖੇ ਇਟਲੀ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸਥਿਤ ਹੈ। ਇਸ ਮੌਕੇ  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਏਲੇਨਾ ਕਰਲੇਤੀ ਨੂੰ ਜੀ ਆਇਆ ਆਖਦਿਆ ਕਿਹਾ ਕਿ ਉਨ੍ਹਾਂ ਨੇ ਮੇਅਰ ਹੁੰਦਿਆ ਗੁਰਦੁਆਰਾ ਸਾਹਿਬ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News