ਡਿਪਰੈਸ਼ਨ ਦਾ ਇਲਾਜ ਕਰੇਗੀ ਖਾਸ ਟੋਪੀ

Wednesday, Oct 23, 2024 - 09:42 AM (IST)

ਵਾਸ਼ਿੰਗਟਨ (ਇੰਟ.)– ਵਿਗਿਆਨੀਆਂ ਨੇ ਡਿਪਰੈਸ਼ਨ ਦੇ ਪ੍ਰਭਾਵਸ਼ਾਲੀ ਇਲਾਜ ਲਈ ਇਕ ਖਾਸ ਤਰ੍ਹਾਂ ਦੀ ਟੋਪੀ ਤਿਆਰ ਕੀਤੀ ਹੈ, ਜਿਸ ਨੂੰ ਪਹਿਨਣ ਤੋਂ ਬਾਅਦ ਤੁਹਾਨੂੰ ਰੋਜ਼ਾਨਾ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਇਲਾਜ ਆਪਣੇ-ਆਪ ਘਰ ਵਿਚ ਹੀ ਜਾਰੀ ਰਹੇਗਾ। ਹਾਲ ਹੀ ’ਚ ਇਸ ਦਾ ਕਲੀਨਿਕਲ ਟ੍ਰਾਇਲ 174 ਲੋਕਾਂ ’ਤੇ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਕਜ਼ਾਨ 'ਚ  PM ਮੋਦੀ ਦਾ ਸ਼ਾਨਦਾਰ ਸਵਾਗਤ, ਰੂਸੀਆਂ ਨੇ ਸਨਮਾਨ 'ਚ ਗਾਇਆ ਕ੍ਰਿਸ਼ਨ ਭਜਨ (ਵੀਡੀਓ)

ਤੈਰਾਕਾਂ ਵੱਲੋਂ ਪਹਿਨੇ ਜਾਣ ਵਾਲੇ ਇਸ ਟੋਪੀ ਵਰਗੇ ਯੰਤਰ ਨੂੰ ਟ੍ਰਾਂਸਕ੍ਰੈਨੀਅਲ ਡਾਇਰੈਕਟ ਕਰੰਟ ਸਟਿਮੂਲੇਸ਼ਨ (ਟੀ. ਡੀ. ਸੀ. ਐੱਸ.) ਕਿਹਾ ਜਾਂਦਾ ਹੈ। ਇਹ ਦਿਮਾਗ ਦੇ ਕੁਝ ਹਿੱਸਿਆਂ ਨੂੰ ਉਤੇਜਿਤ ਕਰ ਕੇ ਮੂਡ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੇ ਪ੍ਰੀਖਣ ਦੇ ਨਤੀਜੇ ‘ਨੇਚਰ ਮੈਡੀਸਨ’ ਵਿਚ ਛਪੇ ਹਨ। ਡਲਾਸ ਦੇ ਯੂ. ਟੀ. ਸਾਊਥਵੈਸਟਰਨ ਮੈਡੀਕਲ ਸੈਂਟਰ ਦੇ ਕਲੀਨਿਕਲ ਨਿਊਰੋਫਿਜ਼ਿਓਲਾਜਿਸਟ ਸ਼ਾਨ ਮੈਕਲਿੰਟੋਕ ਅਨੁਸਾਰ, ਇਸ ਟ੍ਰਾਇਲ ਦੇ ਨਤੀਜੇ ਮਾਨਸਿਕ ਸਿਹਤ ਲਈ ਬਹੁਤ ਉਤਸ਼ਾਹਜਨਕ ਹਨ।

ਇਹ ਵੀ ਪੜ੍ਹੋ: 30 ਉਡਾਣਾਂ ’ਚ ਮਿਲੀ ਬੰਬ ਦੀ ਧਮਕੀ, 3 ਉਡਾਣਾਂ ਦਾ ਬਦਲਿਆ ਰੂਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News