ਸਪੇਨ 'ਚ ਪਸਰਿਆ ਮੌਤ ਦਾ ਸੰਨਾਟਾ, ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 10 ਹਜ਼ਾਰ ਪਾਰ

Thursday, Apr 02, 2020 - 04:26 PM (IST)

ਸਪੇਨ 'ਚ ਪਸਰਿਆ ਮੌਤ ਦਾ ਸੰਨਾਟਾ, ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 10 ਹਜ਼ਾਰ ਪਾਰ

ਮੈਡ੍ਰਿਡ(ਏ.ਐਫ.ਪੀ.)- ਕੋਰੋਨਾਵਾਇਰਸ ਸਪੇਨ ਨੂੰ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈਂਦਾ ਜਾ ਰਿਹਾ ਹੈ। ਦੇਸ਼ ਵਿਚ ਇਸ ਜਾਨਲੇਵਾ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੀ ਜਾਣਕਾਰੀ ਦੇਸ਼ ਦੇ ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਹੈ।

PunjabKesari

ਸਿਹਤ ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਇਸ ਮਹਾਮਾਰੀ ਕਾਰਨ 24 ਘੰਟੇ ਦੌਰਾਨ ਰਿਕਾਰਡ 950 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਵਿਚ ਕੁੱਲ ਮੌਤਾਂ ਦੀ ਗਿਣਤੀ 10 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਵਾਇਰਸ ਦੇ ਪੁਸ਼ਟੀ ਕੀਤੇ ਮਾਮਲੇ ਵੀ 1,10,000 ਤੱਕ ਪਹੁੰਚ ਗਏ ਹਨ।

PunjabKesari

ਇਸ ਦੌਰਾਨ ਸਿਹਤ ਮੰਤਰਾਲਾ ਨੇ ਕਿਹਾ ਕਿ ਸਪੇਨ ਵਿਚ ਇਟਲੀ ਤੋਂ ਬਾਅਦ ਇਸ ਵਾਇਰਸ ਕਾਰਨ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ। ਇਸ ਅਦ੍ਰਿਸ਼ ਮੌਤ ਕਾਰਨ ਸਪੇਨ ਦੀਆਂ ਸੜਕਾਂ ਸੁੰਨੀਆ ਪੈ ਗਈਆਂ ਹਨ। ਸਪੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਸੁੰਨਸਾਨ ਹੋ ਗਏ ਹਨ।

PunjabKesari

ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ 'ਤੇ ਨਿਗਰਾਨੀ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਇਸ ਵਾਇਰਸ ਦੇ ਹੁਣ ਤੱਕ ਤਕਰੀਬਨ 9.5 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 48 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਤਕਰੀਬਨ 2 ਲੱਖ ਲੋਕ ਅਜਿਹੇ ਵੀ ਹਨ, ਜੋ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।


author

Baljit Singh

Content Editor

Related News