ਸਪੇਨ ''ਚ ਕੋਰੋਨਾ ਕਾਰਣ 674 ਹੋਰ ਮੌਤਾਂ, ਲਗਾਤਾਰ ਤੀਜੇ ਦਿਨ ਮੌਤ ਦਰ ''ਚ ਆਈ ਗਿਰਾਵਟ

04/05/2020 5:04:07 PM

ਮੈਡਰਿਡ(ਏ.ਐਫ.ਪੀ.)- ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਪਰ ਸਪੇਨ ਵਿਚ ਲਗਾਤਾਰ ਤੀਜੇ ਦਿਨ ਮੌਤ ਦਰ ਵਿਚ ਗਿਰਾਵਟ ਨਾਲ ਕੁਝ ਰਾਹਤ ਮਿਲੀ ਹੈ। ਸਪੇਨ ਦੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਐਤਵਾਰ ਨੂੰ ਸਪੇਨ ਵਿਚ ਹੋਰ 674 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਸਿਹਤ ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਇਸ ਜਾਨਲੇਵਾ ਬੀਮਾਰੀ ਕਾਰਨ ਰੋਜ਼ਾਨਾ ਸੈਂਕੜੇ ਲੋਕ ਮਰ ਰਹੇ ਹਨ ਪਰ ਇਸ ਦੌਰਾਨ ਹੋਣ ਵਾਲੀਆਂ ਮੌਤਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਕੁਝ ਰਾਹਤ ਵਾਲੀ ਖਬਰ ਹੈ। ਸਪੇਨ ਦੇ ਸਿਹਤ ਮੰਤਰਾਲਾ ਮੁਤਾਬਕ ਇਹਨਾਂ ਤਾਜ਼ਾ ਮੌਤਾਂ ਦੇ ਨਾਲ ਦੇਸ਼ ਵਿਚ ਵਾਇਰਸ ਕਾਰਣ ਮਰਨ ਵਾਲਿਆਂ ਦੀ ਕੁੱਲ ਗਿਣਤੀ 12,418 ਹੋ ਗਈ ਹੈ ਤੇ ਇਸ ਦੇ ਨਾਲ ਹੀ ਵਾਇਰਸ ਦੇ ਮਾਮਲੇ 4.8 ਫੀਸਦੀ ਨਾਲ ਵਧ ਕੇ 1,30,759 ਹੋ ਗਏ ਹਨ।

ਕੋਰੋਨਾਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਇਸ ਜਾਨਲੇਵਾ ਬੀਮਾਰੀ ਦੇ ਦੁਨੀਆ ਭਰ ਵਿਚ ਮਾਮਲੇ 12 ਲੱਖ ਦੀ ਗਿਣਤੀ ਪਾਰ ਕਰ ਗਏ ਹਨ, ਜਿਹਨਾਂ ਵਿਚੋਂ 65 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 2.5 ਲੱਖ ਤੋਂ ਵਧੇਰੇ ਅਜਿਹੇ ਵੀ ਲੋਕ ਹਨ, ਜਿਹਨਾਂ ਨੇ ਇਸ ਵਾਇਰਸ ਨੂੰ ਮਾਤ ਦੇ ਦਿੱਤੀ ਹੈ। 


Baljit Singh

Content Editor

Related News