ਸਪੇਨ 'ਚ ਕੋਰੋਨਾ ਕਾਰਣ ਲਗਾਤਾਰ ਵਿਗੜ ਰਹੇ ਹਾਲਾਤ, ਹੋਰ 932 ਲੋਕਾਂ ਦੀ ਮੌਤ

Friday, Apr 03, 2020 - 06:46 PM (IST)

ਸਪੇਨ 'ਚ ਕੋਰੋਨਾ ਕਾਰਣ ਲਗਾਤਾਰ ਵਿਗੜ ਰਹੇ ਹਾਲਾਤ, ਹੋਰ 932 ਲੋਕਾਂ ਦੀ ਮੌਤ

ਮੈਡ੍ਰਿਡ(ਏ.ਐਨ.ਆਈ.)- ਸਪੇਨ ਵਿਚ ਲਗਾਤਾਰ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸ਼ੁੱਕਰਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਕੋਰੋਨਾਵਾਇਰਸ ਕਾਰਣ 932 ਹੋਰ ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ, ਜਿਸ ਨਾਲ ਯੂਰਪੀ ਦੇਸ਼ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10,935 ਹੋ ਗਈ ਹੈ।

ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਸਪੇਨ ਵਿਚ ਇਟਲੀ ਤੋਂ ਬਾਅਦ ਇਸ ਵਾਇਰਸ ਕਾਰਨ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ। ਸਪੇਨ ਵਿਚ ਹੁਣ ਤੱਕ ਵਾਇਰਸ ਦੇ 1,17,710 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਦੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ। ਡਬਲਯੂ.ਐਚ.ਓ. ਦੀ ਰੋਜ਼ਾਨਾ ਹਾਲਾਤ ਦੀ ਰਿਪੋਰਟ ਮੁਤਾਬਕ ਯੂਰਪ ਵਿਚ ਵਾਇਰਸ ਦੇ 5,03,006 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ ਪੂਰੀ ਦੁਨੀਆ ਵਿਚ ਸਾਹਮਣੇ ਆਏ ਮਾਮਲਿਆਂ ਦਾ ਅੱਧੇ ਤੋਂ ਵੀ ਜ਼ਿਆਦਾ ਹੈ। ਇਕੱਲੇ ਯੂਰਪ ਵਿਚ ਹੀ ਇਸ ਮਹਾਮਾਰੀ ਕਾਰਨ 33 ਹਜ਼ਾਰ ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਜਾਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਇਸ ਮਹਾਮਾਰੀ ਦੇ ਦੁਨੀਆ ਭਰ ਵਿਚ ਮਾਮਲੇ ਵੀਰਵਾਰ ਤੱਕ 10 ਲੱਖ ਦਾ ਅੰਕੜਾ ਪਾਰ ਕਰ ਗਏ ਸਨ, ਜਿਹਨਾਂ ਵਿਚੋਂ 53 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ।


author

Baljit Singh

Content Editor

Related News