ਪਤੀ 'ਤੇ ਨਜ਼ਰ ਰੱਖਣ ਲਈ ਐਪ ਲਿਆਉਣ ਦੀ ਤਿਆਰੀ 'ਚ ਸਰਕਾਰ, ਇਸੇ ਸਾਲ ਹੋ ਸਕਦੀ ਹੈ ਲਾਂਚ

Monday, May 22, 2023 - 02:35 PM (IST)

ਪਤੀ 'ਤੇ ਨਜ਼ਰ ਰੱਖਣ ਲਈ ਐਪ ਲਿਆਉਣ ਦੀ ਤਿਆਰੀ 'ਚ ਸਰਕਾਰ, ਇਸੇ ਸਾਲ ਹੋ ਸਕਦੀ ਹੈ ਲਾਂਚ

ਮੈਡ੍ਰਿਡ- ਸਪੇਨ ਦੀ ਸਰਕਾਰ 2 ਕਰੋੜ ਰੁਪਏ ਖ਼ਰਚ ਕੇ ਪਹਿਲੀ ਵਾਰ ਇਕ ਅਜਿਹਾ ਐਪ ਲਾਂਚ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇਗਾ ਕਿ ਪਤੀ ਘਰੇਲੂ ਕੰਮ ਕਰ ਰਹੇ ਹਨ ਜਾਂ ਨਹੀਂ। ਇਸ ਐਪ ਨੂੰ ਲਿਆਉਣ ਦਾ ਮਕਸਦ ਘਰ ਦੇ ਕੰਮਾਂ ਨੂੰ ਮਰਦਾਂ ਅਤੇ ਔਰਤਾਂ ਵਿਚਕਾਰ ਵੰਡਣਾ ਹੈ। ਇਹ ਐਪ ਪਤਨੀਆਂ ਨੂੰ ਦੱਸੇਗੀ ਕਿ ਉਨ੍ਹਾਂ ਦੇ ਪਤੀ ਘਰ ਦੇ ਕੰਮਾਂ ਵਿੱਚ ਕਿੰਨਾ ਸਮਾਂ ਬਿਤਾ ਰਹੇ ਹਨ। ਐਪ ਇਹ ਵੀ ਪਤਾ ਲਗਾਵੇਗੀ ਕਿ ਘਰ ਦਾ ਹਰੇਕ ਮੈਂਬਰ ਕੰਮ 'ਤੇ ਕਿੰਨਾ ਸਮਾਂ ਬਿਤਾਉਂਦਾ ਹੈ। ਹਾਲਾਂਕਿ ਇਹ ਐਪ ਕਿਵੇਂ ਕੰਮ ਕਰੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐਪ ਦੇ ਲਾਂਚ ਹੋਣ ਤੋਂ ਬਾਅਦ ਸਪੇਨ ਪੁਰਸ਼ਾਂ ਅਤੇ ਔਰਤਾਂ ਦੇ ਘਰੇਲੂ ਕੰਮ 'ਤੇ ਨਜ਼ਰ ਰੱਖਣ ਵਾਲਾ ਪਹਿਲਾ ਦੇਸ਼ ਹੋਵੇਗਾ।

ਇਹ ਵੀ ਪੜ੍ਹੋ: ਦੁਨੀਆ ਲਈ ਵੱਡਾ ਖ਼ਤਰਾ ਬਣਿਆ ਹਵਾ ਪ੍ਰਦੂਸ਼ਣ, ਹਰ ਸਾਲ 60 ਲੱਖ ਬੱਚੇ ਹੁੰਦੇ ਹਨ ਸਮੇਂ ਤੋਂ ਪਹਿਲਾਂ ਪੈਦਾ

ਸਪੇਨ ਦੀ ਲਿੰਗ ਸਮਾਨਤਾ ਅਤੇ ਘਰੇਲੂ ਹਿੰਸਾ ਬਾਰੇ ਮੰਤਰੀ ਐਂਜੇਲਾ ਰੋਡਰਿਗਜ਼ ਮੁਤਾਬਕ ਐਪ ਨੂੰ ਇਸ ਸਾਲ ਗਰਮੀਆਂ 'ਚ ਲਾਂਚ ਕਰਨ ਦੀ ਯੋਜਨਾ ਹੈ। ਇਹ ਐਪ ਘਰ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰੇਗੀ। ਰੌਡਰਿਗਜ਼ ਮੁਤਾਬਕ ਅਸੀਂ ਔਰਤਾਂ ਪੁਰਸ਼ਾਂ ਨਾਲੋਂ ਘਰੇਲੂ ਕੰਮਾਂ 'ਤੇ ਜ਼ਿਆਦਾ ਸਮਾਂ ਬਿਤਾਉਂਦੀਆਂ ਹਾਂ। ਦੱਸ ਦੇਈਏ ਕਿ ਸਪੇਨ ਵਿਚ ਕਈ ਸਾਲਾਂ ਤੋਂ ਘਰੇਲੂ ਕੰਮ ਵਿਚ ਮਰਦਾਂ ਅਤੇ ਔਰਤਾਂ ਵਿਚਲੀ ਅਸਮਾਨਤਾ ਨੇ ਕਾਨੂੰਨੀ ਵਿਵਾਦ ਦਾ ਰੰਗ ਲੈ ਲਿਆ ਹੈ। ਜਿਨੇਵਾ ਵਿਚ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਰੋਡਰਿਗਜ਼ ਨੇ ਦੱਸਿਆ ਕਿ ਨੈਸ਼ਨਲ ਸਟੈਟਿਸਟਿਕਸ ਇੰਸਟੀਚਿਊਟ ਦੇ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ ਲਗਭਗ ਅੱਧੀਆਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਘਰੇਲੂ ਕੰਮ ਉਨ੍ਹਾਂ ਵੱਲੋਂ ਹੀ ਕੀਤੇ ਜਾਂਦੇ ਹਨ। ਉਥੇ ਹੀ 15 ਫ਼ੀਸਦੀ ਤੋਂ ਘੱਟ ਪੁਰਸ਼ਾਂ ਨੇ ਕਿਹਾ ਕਿ ਉਹ ਘਰ ਦੇ ਜ਼ਿਆਦਾਤਰ ਕੰਮ ਕਰਦੇ ਹਨ। ਦੇਸ਼ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਲਿੰਗ ਸਮਾਨਤਾ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਬੈਗ 'ਚ ਪਾ ਕੇ ਸੁੱਟ 'ਤੀ ਸੀ ਧੀ, 4 ਸਾਲ ਬਾਅਦ 'ਬੇਬੀ ਇੰਡੀਆ' ਦੀ ਮਾਂ ਦਾ ਖੁੱਲ੍ਹਿਆ ਭੇਤ, ਹੋਈ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News