ਸਪੇਨ ਨੇ ਨੇਤਾਵਾਂ ਦੇ ਫੋਨ ਹੈਕ ਹੋਣ ਦੇ ਮਾਮਲਿਆਂ ਦਰਮਿਆਨ ਖੁਫ਼ੀਆ ਮੁਖੀ ਨੂੰ ਕੀਤਾ ਬਰਖ਼ਾਸਤ
Tuesday, May 10, 2022 - 08:46 PM (IST)
ਬਾਰਸੀਲੋਨਾ-ਸਪੇਨ ਸਰਕਾਰ ਨੇ ਪ੍ਰਧਾਨ ਮੰਤਰੀ ਅਤੇ ਕਾਤਾਲੂਨੀਆ ਖੇਤਰ ਦੇ ਵੱਖਵਾਦੀਆਂ ਸਮੇਤ ਕਈ ਨੇਤਾਵਾਂ ਦੇ ਮੋਬਾਇਲ ਫੋਨ ਹੈਕ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ਦਰਮਿਆਨ ਚੋਟੀ ਦੀ ਖੁਫੀਆ ਏਜੰਸੀ ਦੇ ਡਾਇਰੈਕਟਰ ਨੂੰ ਬਰਖਾਸਤ ਕਰ ਦਿੱਤਾ ਹੈ। ਸਪੇਨ ਦਾ ਨੈਸ਼ਨਲ ਇੰਟੈਲੀਜੈਂਸ ਸੈਂਟਰ (ਸੀ.ਐੱਨ.ਆਈ.) ਕਾਤਾਲੂਨੀਆ ਦੇ ਵੱਖਵਾਦੀਆਂ ਦੀ ਜਾਸੂਸੀ ਅਤੇ ਪ੍ਰਧਾਨ ਮੰਤਰੀ, ਮੁੱਖ ਰੱਖਿਆ ਅਤੇ ਸੁਰੱਖਿਆ ਅਧਿਕਾਰੀਆਂ ਦੇ ਮੋਬਾਇਲ ਫੋਨ ਹੈਕ ਮਾਮਲੇ ਨੂੰ ਉਜਾਗਰ ਕਰਨ 'ਚ ਇਕ ਸਾਲ ਦਾ ਸਮਾਂ ਲਾਉਣ ਨੂੰ ਲੈ ਕੇ ਸਵਾਲਾਂ 'ਚ ਘਿਰ ਗਿਆ ਸੀ।
ਇਹ ਵੀ ਪੜ੍ਹੋ :- ਯੂਨਾਈਟਿਡ ਹਿੰਦੂ ਫਰੰਟ ਵੱਲੋਂ ਕੁਤਬ ਮੀਨਾਰ ਕੰਪਲੈਕਸ 'ਤੇ ਜ਼ਬਰਦਸਤ ਪ੍ਰਦਰਸ਼ਨ, 49 ਗ੍ਰਿਫ਼ਤਾਰ
ਰੱਖਿਆ ਮੰਤਰੀ ਮਾਗ੍ਰੇਰੀਟਾ ਰਾਬਲਸ ਨੂੰ ਵੀ ਹੈਕਿੰਗ ਦਾ ਨਿਸ਼ਾਨਾ ਬਣਾਇਆ ਗਿਆ। ਰਾਬਲਸ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕਿਹਾ ਕਿ ਪਾਜ ਐਸਤੇਬਾਨ ਨੂੰ ਸੀ.ਐੱਨ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਜਾਵੇਗਾ। ਰਾਬਲਸ ਨੇ ਕਿਹਾ ਕਿ ਹੈਕਿੰਗ ਦਾ ਪਤਾ ਲਾਉਣ 'ਚ ਇਕ ਸਾਲ ਲੱਗ ਗਿਆ। ਇਹ ਸਪੱਸ਼ਟ ਹੈ ਕਿ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਸਾਨੂੰ ਸੁਧਾਰਨ ਦੀ ਲੋੜ ਹੈ। ਅਸੀਂ ਇਹ ਯਕੀਨੀ ਕਰਾਂਗੇ ਕਿ ਅਗੇ ਇਸ ਤਰ੍ਹਾਂ ਦੀ ਹੈਕਿੰਗ ਨਾ ਹੋਵੇ। ਹਾਲਾਂਕਿ ਪੂਰੀ ਤਰ੍ਹਾਂ ਕੋਈ ਵੀ ਸੁਰੱਖਿਅਤ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ :- Ola Uber : ਕੈਬ ਕੰਪਨੀਆਂ ਦੀ ਮਨਮਾਨੀ 'ਤੇ ਸਰਕਾਰ ਦੀ ਚਿਤਾਵਨੀ-ਸੁਧਰ ਜਾਓ, ਨਹੀਂ ਤਾਂ ਹੋਵੇਗੀ ਸਖ਼ਤ ਕਰਵਾਈ
ਐਸਤੇਬਾਨ ਦੀ ਥਾਂ 'ਤੇ ਐਸਪ੍ਰੈਂਜਾ ਕੈਸਤੇਲੇਰੀਓ ਸੀ.ਐੱਨ.ਆਈ. ਡਾਇਰੈਕਟਰ ਨਿਯੁਕਤ ਕੀਤੀ ਜਾਵੇਗੀ। ਰਾਬਲਸ ਨੇ ਕਿਹਾ ਕਿ ਕੈਸਤੇਲੇਰੀਓ ਨੂੰ ਖੁਫੀਆ ਏਜੰਸੀ 'ਚ ਤਕਰੀਬਨ 40 ਸਾਲ ਦਾ ਤਜਰਬਾ ਹੈ। ਇਹ ਫੈਸਲਾ ਅਜਿਹੇ 'ਚ ਕੀਤਾ ਗਿਆ ਹੈ ਜਦ ਐਸਤੇਬਾਨ ਨੇ ਪਿਛਲੇ ਹਫ਼ਤੇ ਸਪੇਨ ਦੀ ਸੰਸਦ ਦੀ ਇਕ ਕਮੇਟੀ ਦੇ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੀ ਏਜੰਸੀ ਨੇ ਨਿਆਂਇਕ ਇਜਾਜ਼ਤ ਮਿਲਣ ਤੋਂ ਬਾਅਦ ਕਾਤਾਲੂਨੀਆ ਦੇ ਕਈ ਵੱਖਵਾਦੀਆਂ ਦੇ ਫੋਨ ਕਾਨੂੰਨੀ ਤਰੀਕੇ ਨਾਲ ਹੈਕ ਕੀਤੇ ਸਨ।
ਇਹ ਵੀ ਪੜ੍ਹੋ :- ਕਿਊਬਾ ਦੀ ਰਾਜਧਾਨੀ ’ਚ ਧਮਾਕੇ ਨਾਲ ਨੁਕਸਾਨਿਆ ਗਿਆ ਹੋਟਲ, 8 ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ