ਸਪੇਨ ''ਚ ਮ੍ਰਿਤਕਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ

04/05/2020 9:40:47 PM

ਮੈਡ੍ਰਿਡ- ਸਪੇਨ ਵਿਚ ਪਿਛਲੇ 24 ਘੰਟੇ ਦੌਰਾਨ ਕੋਰੋਨਾ ਵਾਇਰਸ ਕਾਰਨ 6,023 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 1,30,759 ਹੋ ਗਈ ਹੈ ਅਤੇ ਇਸ ਦੌਰਾਨ 674 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 12,418 ਹੋ ਚੁੱਕੀ ਹੈ।

ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ। ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਸਪੇਨ ਹੁਣ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਮਾਮਲੇ ਵਿਚ ਸਪੇਨ ਇਟਲੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਜ਼ਿਕਰਯੋਗ ਹੈ ਕਿ ਸਪੇਨ ਦੀ ਆਬਾਦੀ 4.7 ਕਰੋੜ ਹੈ। ਸਭ ਤੋਂ ਵੱਧ ਮਾਮਲੇ ਇਸ ਦੀ ਰਾਜਧਾਨੀ ਮੈਡ੍ਰਿਡ ਵਿਚ ਹਨ। ਓਧਰ ਇਟਲੀ ਵਿਚ ਲੋਂਬਾਰਡੀ ਅਤੇ ਅਮਰੀਕਾ ਵਿਚ ਨਿਊਯਾਰਕ ਸਭ ਤੋਂ ਵੱਧ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਨ। ਵਿਸ਼ਵ ਭਰ ਵਿਚ ਹੁਣ ਤਕ 12 ਲੱਖ ਤੋਂ ਵਧ ਲੋਕ ਇਨਫੈਕਟਡ ਹਨ ਜਦਕਿ, 60 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 


Sanjeev

Content Editor

Related News