ਸਪੇਨ ਦੇ PM ਚਾਹੁੰਦੇ ਹਨ ਕਿ ਦੇਸ਼ ''ਚ ਵਧਾਈ ਜਾਵੇ ਐਮਰਜੰਸੀ ਦੀ ਮਿਆਦ
Sunday, May 31, 2020 - 10:44 PM (IST)

ਮੈਡ੍ਰਿਡ - ਸਪੇਨ ਦੇ ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਆਖਿਆ ਹੈ ਕਿ ਉਹ ਦੇਸ਼ ਵਿਚ ਆਖਰੀ ਵਾਰ ਐਮਰਜੰਸੀ ਦੀ ਸਥਿਤੀ ਵਧਾਉਣ ਲਈ ਸੰਸਦ ਤੋਂ ਅਪੀਲ ਕਰਨਗੇ। ਐਮਰਜੰਸੀ ਨਾਲ ਸਰਕਾਰ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਕੰਟਰੋਲ ਵਿਚ ਕਰਨ ਲਈ ਲਾਕਡਾਊਨ ਜਿਹੇ ਕਦਮ ਚੁੱਕਣ ਦੇ ਅਧਿਕਾਰ ਮਿਲ ਜਾਂਦੇ ਹਨ। ਸਾਂਚੇਜ ਨੇ ਅੱਗੇ ਆਖਿਆ ਕਿ ਐਮਰਜੰਸੀ ਵਿਚ ਇਹ ਆਖਰੀ 15 ਦਿਨ ਦਾ ਵਿਸਤਾਰ ਹੋਵੇਗਾ। ਐਮਰਜੰਸੀ ਦੀ ਮੌਜੂਦਾ ਮਿਆਦ 7 ਜੂਨ ਨੂੰ ਖਤਮ ਹੋ ਰਹੀ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਕਾਰਨ ਸਪੇਨ ਨੂੰ ਹੋਏ ਆਰਥਿਕ ਅਤੇ ਜਾਨੀ ਨੁਕਸਾਨ ਨੂੰ ਅਤੇ ਵਾਇਰਸ ਨੂੰ ਕੰਟਰੋਲ ਵਿਚ ਕਰਨ ਲਈ ਪ੍ਰਧਾਨ ਮੰਤਰੀ ਪਹਿਲਾਂ ਵੀ ਸੰਸਦ ਵਿਚ 2 ਹਫਤਿਆਂ ਲਈ ਐਮਰਜੰਸੀ ਵਧਾਉਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ 2 ਹਫਤਿਆਂ ਲਈ ਹੋਰ ਐਮਰਜੰਸੀ ਵਧਾ ਦਿੱਤੀ ਗਈ ਪਰ ਹੁਣ ਦੀ ਮਿਆਦ 7 ਜੂਨ ਨੂੰ ਖਤਮ ਹੋ ਰਹੀ ਹੈ। ਸਪੇਨ ਵਿਚ ਲਾਕਡਾਊਨ ਦੇ ਉਪਾਅ ਨੇ ਕੋਵਿਡ-19 ਦੇ ਪ੍ਰਕੋਪ ਨੂੰ ਕਾਬੂ ਕਰਨ ਵਿਚ ਖਾਸੀ ਕਾਮਯਾਬੀ ਹਾਸਲ ਕੀਤੀ ਹੈ। ਉਥੇ ਹੀ ਕੋਰੋਨਾਵਾਇਰਸ ਕਾਰਨ ਸਪੇਨ ਵਿਚ ਹੁਣ ਤੱਕ 286,308 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 27,125 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 196,958 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।