ਸਪੇਨ ਦੇ PM ਨੇ ਸੰਸਦ ''ਚ ਲਾਕਡਾਊਨ ਨੂੰ 2 ਹੋਰ ਹਫਤੇ ਵਧਾਉਣ ਦਾ ਰੱਖਿਆ ਪ੍ਰਸਤਾਵ

Thursday, May 21, 2020 - 01:37 AM (IST)

ਸਪੇਨ ਦੇ PM ਨੇ ਸੰਸਦ ''ਚ ਲਾਕਡਾਊਨ ਨੂੰ 2 ਹੋਰ ਹਫਤੇ ਵਧਾਉਣ ਦਾ ਰੱਖਿਆ ਪ੍ਰਸਤਾਵ

ਮੈਡ੍ਰਿਡ (ਏ. ਪੀ.) - ਸਪੇਨ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਸੰਸਦ ਨੂੰ ਦੱਸਿਆ ਕਿ ਸਰਕਾਰ ਦੇਸ਼ ਵਿਚ ਲੱਗੀ ਐਮਰਜੰਸੀ ਨੂੰ ਵਧਾਉਣਾ ਚਾਹੁੰਦੀ ਹੈ ਕਿਉਂਕਿ ਲਾਕਡਾਊਨ ਦਾ ਇਸਤੇਮਾਲ ਕਰਕੇ ਉਨ੍ਹਾਂ ਦੀ ਸਰਕਾਰ ਨੇ ਦੇਸ਼ ਵਿਚ ਕੋਰੋਨਾਵਾਇਰਸ ਪ੍ਰਕੋਪ 'ਤੇ ਲਗਾਮ ਲਗਾਈ ਹੈ। ਸਪੇਨ ਵਿਚ ਘਟੋਂ-ਘੱਟ 27,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹਾ 5ਵੀਂ ਵਾਰ ਹੋਵੇਗਾ ਜਦ ਐਮਰਜੰਸੀ ਦੀ ਮਿਆਦ ਨੂੰ 2 ਹਫਤਿਆਂ ਲਈ ਵਧਾਈ ਜਾਵੇਗੀ।

ਮੌਜੂਦਾ ਵੇਲੇ ਵਿਚ ਲੱਗੀ ਐਮਰਜੰਸੀ ਐਤਵਾਰ ਨੂੰ ਖਤਮ ਹੋਣ ਵਾਲੀ ਹੈ। ਸਰਕਾਰ ਇਸ ਨੂੰ 7 ਜੂਨ ਤੱਕ ਵਧਾਉਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਸਦਨ ਨੂੰ ਦੱਸਿਆ ਕਿ ਅਸੀਂ ਜਿਸ ਰਾਹ 'ਤੇ ਹਾਂ, ਉਹੀ ਇਕੋਂ ਰਾਹ ਹੈ ਜਿਸ ਦੇ ਸਹਾਰੇ ਅਸੀਂ ਵਾਇਰਸ ਨੂੰ ਹਰਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਂਚੇਜ ਨੇ ਕਿਹਾ ਸਪੇਨ ਨੂੰ ਹੁਣ ਵੀ ਸਿਹਤ ਦੀ ਸਥਿਤੀ ਨੂੰ ਲੈ ਕੇ ਸਖਤ ਅਤੇ ਕੰਟਰੋਲ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਨੇ ਪਾਬੰਦੀਆਂ ਵਿਚ ਢਿੱਲ ਅਤੇ ਹੋਰ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਛੋਟੀਆਂ ਦੁਕਾਨਾਂ ਫਿਰ ਤੋਂ ਖੁਲ੍ਹ ਗਈਆਂ ਹਨ ਪਰ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੈਡ੍ਰਿਡ ਅਤੇ ਬਾਰਸੀਲੋਨਾ ਵਿਚ ਇਸ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਗਈ ਹੈ। ਸਪੇਨ ਵਿਚ 14 ਮਾਰਚ ਵਿਚ ਦੇਸ਼ ਵਿਆਪੀ ਲਾਕਡਾਊਨ ਲੱਗਾ ਹੋਇਆ ਹੈ। ਸਪੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 2,30,000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।


author

Khushdeep Jassi

Content Editor

Related News