ਸਪੇਨ ''ਚ ਕਰੀਬ 50 ਥਾਵਾਂ ''ਤੇ ਲੱਗੀ ਅੱਗ

02/18/2019 10:15:07 AM

ਮੈਡ੍ਰਿਡ (ਭਾਸ਼ਾ)— ਉੱਤਰੀ ਸਪੇਨ ਵਿਚ ਕਰੀਬ 50 ਥਾਵਾਂ 'ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਉੱਤਰੀ ਸਪੇਨ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਥਾਵਾਂ 'ਤੇ ਜਾਣਬੁੱਝ ਕੇ ਅੱਗ ਲਗਾਈ ਗਈ। ਐਤਵਾਰ ਦੇਰ ਰਾਤ 48 ਅਜਿਹੀਆਂ ਥਾਵਾਂ ਸਨ ਜਿੱਥੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਕੈਂਟਾਬ੍ਰਿਆ ਖੇਤਰ ਦੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ,''ਸਾਨੂੰ ਕੁੱਲ 50 ਥਾਵਾਂ 'ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਅਤੇ ਵੱਖ-ਵੱਖ ਪ੍ਰਸ਼ਾਸਨਾਂ ਦੇ 760 ਲੋਕ ਉਨ੍ਹਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।'' 

ਪਹਾੜੀ ਇਲਾਕੇ ਵਿਚ ਪਹਿਲੀ ਜਗ੍ਹਾ ਅੱਗ ਵੀਰਵਾਰ ਨੂੰ ਲੱਗੀ ਸੀ। ਇਸ ਦੌਰਾਨ ਹਾਲੇ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਸਰਕਾਰ ਨੇ ਕਿਹਾ,''ਜ਼ਿਆਦਾਤਰ ਅੱਗ ਅਜਿਹੇ ਇਲਾਕਿਆਂ ਵਿਚ ਲੱਗੀ ਜਿੱਥੇ ਪਹੁੰਚ ਪਾਉਣਾ ਮੁਸ਼ਕਲ ਹੈ। ਇਸ ਨਾਲ ਆਬਾਦੀ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਖਤਰਾ ਨਹੀਂ ਹੈ।'' ਕੈਂਟਾਬ੍ਰਿਆ ਦੇ ਪ੍ਰਮੁੱਖ ਮਿਗੁਏਲ ਏਜੇਂਲ ਰੇਵਿਲਾ ਨੇ ਸਪੇਨ ਦੇ ਇਕ ਟੀ.ਵੀ. ਨੂੰ ਦੱਸਿਆ ਕਿ ਇਸ ਸਬੰਧ ਵਿਚ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।


Vandana

Content Editor

Related News