ਸਪੇਨ : ਵਿਦਿਆਰਥੀਆਂ ਨੂੰ ਸਮਝਾਉਣ ਲਈ ਟੀਚਰ ਨੇ ਵਰਤਿਆ ਅਨੋਖਾ ਤਰੀਕਾ

Wednesday, Dec 25, 2019 - 12:47 AM (IST)

ਸਪੇਨ : ਵਿਦਿਆਰਥੀਆਂ ਨੂੰ ਸਮਝਾਉਣ ਲਈ ਟੀਚਰ ਨੇ ਵਰਤਿਆ ਅਨੋਖਾ ਤਰੀਕਾ

ਮੈਡ੍ਰਿਡ (ਏਜੰਸੀ)- ਸਪੇਨ ਦੀ ਇਕ ਸਕੂਲ ਟੀਚਰ ਮਨੁੱਖੀ ਸਰੀਰ ਦੀ ਰਚਨਾ ਬਾਰੇ ਵਿਦਿਆਰਥੀਆਂ ਨੂੰ ਅਨੋਖੇ ਢੰਗ ਨਾਲ ਪੜ੍ਹਾਉਣ ਲਈ ਸੁਰਖੀਆਂ ਵਿਚ ਹੈ। ਸੋਸ਼ਲ ਮੀਡੀਆ 'ਤੇ ਲੋਕ ਉਸ ਦੀ ਤਾਰੀਫ ਕਰ ਰਹੇ ਹਨ। ਦਰਅਸਲ, ਸਪੇਨ ਦੇ ਵੇਲੋਡੋਲਿਡ ਦੇ ਇਕ ਸਕੂਲ ਵਿਚ ਅਧਿਆਪਕ ਵੇਰੋਨਿਕਾ ਡਿਊਕ ਜੀਵ ਵਿਗਿਆਨ ਦੀ ਜਮਾਤ ਵਿਚ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਵਾਲਾ ਬਾਡੀਸੂਟ ਪਹਿਨ ਕੇ ਪਹੁੰਚ ਗਈ। ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਇਕ-ਇਕ ਅੰਗ ਬਾਰੇ ਸਮਝਾਇਆ। ਜਮਾਤ ਦੇ ਬੱਚਿਆਂ ਨੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਦੀ ਖੂਬ ਸ਼ਲਾਘਾ ਕੀਤੀ।

43 ਸਾਲ ਦੀ ਵੇਰੋਨਿਕਾ ਪਿਛਲੇ 15 ਸਾਲ ਤੋਂ ਵਿਗਿਆਨ, ਅੰਗਰੇਜ਼ੀ, ਕਲਾ, ਇਤਿਹਾਸ ਅਤੇ ਸਪੈਨਿਸ਼ ਵਰਗੇ ਵੱਖ-ਵੱਖ ਵਿਸ਼ੇ ਪੜ੍ਹਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਇਮੇਜ ਜਾਂ ਬੋਰਡ 'ਤੇ ਪਿਕਚਰ ਬਣਾਕੇ ਸਮਝਾਉਣ ਵਿਚ ਕਈ ਵਾਰ ਮੁਸ਼ਕਲ ਹੁੰਦੀ ਹੈ। ਕਈ ਬੱਚੇ ਸਮਝਦੇ ਹਨ ਹੋਰ ਕੁਝ ਨਹੀਂ। ਇਸ ਲਈ ਮੈਨੂੰ ਇਹ ਤਰੀਕਾ ਸੁਝਿਆ। ਮੈਂ ਮਨੁੱਖੀ ਸਰੀਰ ਦੀ ਰਚਨਾ ਵਾਲਾ ਇਕ ਬਾਡੀਸੂਟ ਬਣਵਾਇਆ। ਮੇਰਾ ਮੰਨਣਾ ਹੈ ਕਿ ਇਸ ਤੋਂ ਮਜ਼ੇਦਾਰ ਅਤੇ ਸੌਖਾ ਤਰੀਕਾ ਦੂਜਾ ਨਹੀਂ ਹੋ ਸਕਦਾ।

ਸੋਸ਼ਲ ਮੀਡੀਆ 'ਤੇ ਪਤੀ ਨੇ ਪੋਸਟ ਕੀਤੀ ਤਸਵੀਰ
ਵੇਰੋਨਿਕਾ ਦੇ ਇਸ ਆਈਡੀਆ ਦੀ ਪਤੀ ਨੇ ਵੀ ਸ਼ਲਾਘਾ ਕੀਤੀ ਹੈ। ਉਹ ਕਲਾਸ ਵਿਚ ਉਨ੍ਹਾਂ ਦੇ ਨਾਲ ਗਏ ਅਤੇ ਤਸਵੀਰਾਂ ਕਲਿੱਕ ਕੀਤੀਆਂ। ਇਨ੍ਹਾਂ ਨੂੰ ਟਵਿੱਟਰ 'ਤੇ 13000 ਤੋਂ ਜ਼ਿਆਦਾ ਰੀਟਵੀਟ ਅਤੇ 66000 ਲਾਈਕਲ ਮਿਲ ਚੁੱਕੇ ਹਨ। ਯੂਜ਼ਰਸ ਵਲੋਂ ਟੀਚਰ ਦੀ ਇਸ ਕੋਸ਼ਿਸ਼ ਦੀ ਕਾਫੀ ਸ਼ਲਾਘਾ ਹੋਈ।
ਵੇਰੋਨਿਕਾ ਨੇ ਇਹ ਪਹਿਲੀ ਵਾਰ ਨਹੀਂ ਕੀਤਾ ਹੈ। ਪਹਿਲਾਂ ਵੀ ਉਹ ਆਊਟ ਆਫ ਦਿ ਬਾਕਸ ਸੋਚ ਚੁੱਕੀ ਹੈ। ਉਨ੍ਹਾਂ ਨੇ ਪਹਿਲਾਂ ਇਤਿਹਾਸ ਦੇ ਚੈਪਟਰ ਨੂੰ ਸਮਝਾਉਣ ਲਈ ਮਹਾਨ ਵਿਅਕਤੀਆਂ ਦਾ ਭੇਸ ਧਾਰਣ ਕੀਤਾ ਸੀ। 

 


author

Sunny Mehra

Content Editor

Related News