ਸਪੇਨ ਦੀ ਅਦਾਲਤ ਨੇ ਕੈਟੇਲੋਨੀਆ ਦੇ ਨੇਤਾਵਾਂ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ

10/14/2019 5:13:57 PM

ਮੈਡ੍ਰਿਡ (ਭਾਸ਼ਾ)— ਸਪੇਨ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੈਟੇਲੋਨੀਆ ਦੇ 12 ਸਾਬਕਾ ਸਿਆਸਤਦਾਨਾਂ ਅਤੇ ਕਾਰੁਕੰਨਾਂ ਨੂੰ  2017 ਵਿਚ ਦੇਸ਼ ਤੋਂ ਵੱਖਰੇ ਹੋਣ ਦੀ ਗੈਰ ਕਾਨੂੰਨੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਦੋਸ਼ੀ ਠਹਿਰਾਇਆ। ਅਦਾਲਤ ਦੀ ਇਹ ਵਿਵਸਥਾ ਆਜ਼ਾਦੀ ਸਮਰਥਕਾਂ ਨੂੰ ਨਾਰਾਜ਼ ਕਰ ਸਕਦੀ ਹੈ। ਅਦਾਲਤ ਨੇ ਕੈਟੇਲੋਨੀਆ ਦੇ ਸਾਬਕਾ ਖੇਤਰੀ ਉਪ ਪ੍ਰਧਾਨ ਓਰੀਅਲ ਜੰਕਵੇਰਾਜ ਨੂੰ ਦੇਸ਼ਧ੍ਰੋਹ ਅਤੇ ਸਰਕਾਰੀ ਧਨ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ। 

ਇਸ ਮੁਕੱਦਮੇ ਨੂੰ 1975 ਵਿਚ ਲੋਕਤੰਤਰ ਬਹਾਲ ਹੋਣ ਦੇ ਬਾਅਦ ਤੋਂ ਸਪੇਨ ਦਾ ਸਭ ਤੋਂ ਮਹੱਤਵਪੂਰਨ ਮੁਕੱਦਮਾ ਮੰਨਿਆ ਜਾ ਰਿਹਾ ਹੈ। ਤਾਨਾਸ਼ਾਹ ਜਨਰਲ ਫ੍ਰਾਂਸਿਸਕੋ ਫਰਾਂਸੋ ਦੀ ਮੌਤ ਦੇ ਬਾਅਦ ਲੋਕਤੰਤਰ ਬਹਾਲ ਕੀਤਾ ਗਿਆ ਸੀ। ਕੈਟੇਲੋਨੀਆ ਦਾ ਇਕ ਗੈਰ ਕਾਨੂੰਨੀ ਸੁਤੰਤਰ ਜਨਮਤ ਕਰਾਉਣ ਦੇ ਬਾਅਦ ਸਪੇਨ ਤੋਂ ਵੱਖਰੇ ਹੋਣ ਦੀ ਕੋਸ਼ਿਸ਼ ਲਈ 8 ਲੋਕਾਂ ਨੂੰ ਲੰਬੀ ਕੈਦ ਦੀ ਸਜ਼ਾ ਮਿਲੀ ਹੈ। ਉੱਥੇ 3 ਹੋਰ ਨੂੰ ਘੱਟ ਸਜ਼ਾ ਮਿਲੀ ਹੈ।


Vandana

Content Editor

Related News