ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਹੋਇਆ ਲਾਂਚ, ਨਾਲ ਭੇਜੀ ਗਈ ਸਪੋਰਟਸ ਕਾਰ

02/07/2018 3:33:36 PM

ਫਲੋਰੀਡਾ— ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ 'ਫਾਲਕੇਨ ਹੈਵੀ' ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਗਿਆ ਹੈ। ਇਸ ਸ਼ਕਤੀਸ਼ਾਲੀ ਰਾਕੇਟ ਨੂੰ ਟੈਸਲਾ ਦੇ ਬਿਲੇਨੀਅਰ ਇਲਾਨ ਮਸਕ ਦੀ ਕੰਪਨੀ 'ਸਪੇਸ ਐਕਸ' ਨੇ ਬਣਾਇਆ ਹੈ । ਮਸਕ ਦਾ ਦਾਅਵਾ ਹੈ ਕਿ ਇਹ ਰਾਕੇਟ ਮਨੁੱਖਾਂ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ ਤਕ ਲੈ ਜਾ ਸਕੇਗਾ। ਮਸਕ ਨੇ ਦੱਸਿਆ ਕਿ ਫਲੋਰੀਡਾ ਦੇ 'ਕੇਨਡੀ ਸਪੇਸ ਸੈਂਟਰ' ਸਥਿਤ ਨਾਸਾ ਦੇ ਲਾਂਚਿਗ ਪੈਡ ਨਾਲ ਇਤਿਹਾਸਿਕ ਰਾਕੇਟ ਨੇ ਉਡਾਣ ਭਰੀ । ਇਸ ਦੀ ਖਾਸ ਗੱਲ ਇਹ ਹੈ ਕਿ ਇਸ ਰਾਕੇਟ ਦੇ ਨਾਲ ਇਕ ਸਪੋਰਟਸ ਕਾਰ ਨੂੰ ਵੀ ਭੇਜਿਆ ਗਿਆ ਹੈ । ਕਾਰ ਦੇ ਨਾਲ 3 ਕੈਮਰੇ ਵੀ ਲਗਾਏ ਗਏ ਹਨ ਤਾਂ ਕਿ ਉਹ ਪੁਲਾੜ ਦੀਆਂ ਤਸਵੀਰਾਂ ਵੀ ਕੈਦ ਕਰ ਸਕੇ। ਜ਼ਿਕਰਯੋਗ ਹੈ ਕਿ ਇਹ ਟੈੱਸਟ ਮਸ਼ੀਨ ਹੈ ਅਤੇ ਅਜਿਹੇ 'ਚ ਕਦੇ ਵੀ ਕੀਮਤੀ ਚੀਜ਼ਾਂ ਨੂੰ ਰਾਕੇਟ 'ਚ ਰੱਖ ਕੇ ਆਸਮਾਨ 'ਚ ਭੇਜਿਆ ਨਹੀਂ ਜਾਂਦਾ। ਇਸ ਦੀ ਥਾਂ ਸਟੀਲ ਜਾਂ ਬੱਜਰੀ ਆਦਿ ਰੱਖ ਕੇ ਭੇਜਿਆ ਜਾਂਦਾ ਹੈ ਪਰ ਮਸਕ ਨੇ ਕੀਮਤੀ ਕਾਰ ਰੱਖ ਕੇ ਭੇਜੀ ਹੈ। ਇਸ ਅੰਦਰ ਕੋਈ ਵਿਅਕਤੀ ਨਹੀਂ ਸਗੋਂ ਫਿਊਚਰ ਸਪੇਸ ਸੂਟ ਪਹਿਨਾ ਕੇ ਇਕ ਪੁਤਲਾ ਭੇਜਿਆ ਗਿਆ ਹੈ। ਅਮਰੀਕਾ ਦੇ ਸਮੇਂ ਮੁਤਾਬਕ ਮੰਗਲਵਾਰ ਸ਼ਾਮ 3.45 ਵਜੇ ਇਸ ਨੇ ਉਡਾਣ ਭਰੀ। 

ਕਿਉਂ ਹੈ ਖਾਸ ਇਹ ਮਸ਼ੀਨ
ਇਹ ਰਾਕੇਟ ਸੈਟਰਨ 5 ਦੇ ਬਾਅਦ ਸਭ ਤੋਂ ਵਧ ਭਾਰ ਲੈ ਕੇ ਜਾਣ ਵਾਲਾ ਰਾਕੇਟ ਬਣੇਗਾ। ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਨਿੱਜੀ ਕੰਪਨੀ ਨੇ ਬਿਨਾਂ ਸਰਕਾਰੀ ਮਦਦ ਦੇ ਇੰਨਾ ਵੱਡਾ ਰਾਕੇਟ ਬਣਾਇਆ ਗਿਆ। ਜਾਣਕਾਰੀ ਦੇ ਮੁਤਾਬਕ ਇਸ ਰਾਕੇਟ ਦਾ ਭਾਰ 63.8 ਟਨ ਹੈ, ਜੋ ਦੋ ਸਪੇਸ ਸ਼ਟਲ ਦੇ ਬਰਾਬਰ ਹੈ। ਇਸ ਅੰਦਰ ਤਿੰਨ ਬੂਸਟਰਜ਼ ਅਤੇ 27 ਇੰਜਣ ਲੱਗੇ ਹੋਏ ਹਨ, ਜਿਸ ਦੀ ਮਦਦ ਨਾਲ ਇਸ ਨੂੰ 5 ਮਿਲੀਅਨ ਪੌਂਡ ਦੀ ਸ਼ਕਤੀ ਮਿਲੇਗੀ। ਇਹ 40 ਫੁੱਟ ਚੌੜਾ ਅਤੇ 230 ਫੁੱਟ ਲੰਬਾ ਹੈ। 
ਲਾਂਚਿੰਗ ਤੋਂ ਪਹਿਲਾਂ ਸਪੇਸ ਐਕਸ ਦੇ ਮਾਲਕ ਇਲਾਨ ਮਸਕ ਨੇ ਕਿਹਾ ਕਿ 50 ਸਾਲ ਪਹਿਲਾਂ ਜਿਸ ਪੈਡ ਰਾਹੀਂ ਮਨੁੱਖ ਦੇ ਚੰਦਰਮਾ ਉੱਤੇ ਜਾਣ ਦੇ ਸਫਰ ਦੀ ਸ਼ੁਰੂਆਤ ਹੋਈ ਸੀ, ਉੱਥੇ ਪੂਰੀ ਦੁਨੀਆ ਦੇ ਲੋਕ ਸਭ ਤੋਂ ਵੱਡੇ ਰਾਕੇਟ ਅਤੇ ਆਤਸ਼ਬਾਜੀ ਦੇ ਪ੍ਰਦਰਸ਼ਨ ਲਈ ਪਹੁੰਚ ਰਹੇ ਹਨ । ਇਸ ਰਾਕੇਟ ਦੀ ਲਾਂਚਿੰਗ ਦੇ ਬਾਅਦ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਿਆ ਗਿਆ ।


Related News