ਅਮਰੀਕਾ ਦੀ ਨਿੱਜੀ ਕੰਪਨੀ ਨੇ ਪੁਲਾੜ 'ਚ 54 ਹੋਰ ਇੰਟਰਨੈੱਟ ਉਪਗ੍ਰਹਿ ਕੀਤੇ ਲਾਂਚ

Saturday, Oct 22, 2022 - 12:59 PM (IST)

ਲਾਸ ਏਂਜਲਸ (ਯੂ. ਐੱਨ. ਆਈ.) : ਅਮਰੀਕਾ ਦੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਨੇ 54 ਹੋਰ ਸਟਾਰਲਿੰਕ ਇੰਟਰਨੈੱਟ ਉਪਗ੍ਰਹਿਆਂ ਨੂੰ ਪੁਲਾੜ 'ਚ ਸਫ਼ਲਤਾ ਪੂਰਵਕ ਲਾਂਚ ਕੀਤਾ ਹੈ।

ਇਹ ਵੀ ਪੜ੍ਹੋ : ਦੀਵਾਲੀ ਦੇ ਮੱਦੇਨਜ਼ਰ PGI ਨੇ ਵਧਾਈਆਂ ਐਮਰਜੈਂਸੀ ਸੇਵਾਵਾਂ, ਜਾਰੀ ਕੀਤੀ ਐਡਵਾਈਜ਼ਰੀ

ਫਲੋਰਿਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਦੇ ਸਪੇਸ ਲਾਂਚ ਕੰਪਲੈਕਸ 40 ਤੋਂ ਵੀਰਵਾਰ ਨੂੰ ਸਵੇਰੇ 10 ਵੱਜ ਕੇ 50 ਮਿੰਟ ’ਤੇ ਇਕ ਫਾਲਕਨ 9 ਰਾਕੇਟ ਵਲੋਂ ਇਹ ਉਪਗ੍ਰਹਿ ਭੇਜੇ ਗਏ। ਫਾਲਕਨ 9 ਲਈ ਇਹ ਦਸਵੀਂ ਉਡਾਣ ਸੀ।

ਇਹ ਵੀ ਪੜ੍ਹੋ : ਰਾਤ ਵੇਲੇ ਮੇਲਾ ਦੇਖਣ ਨਿਕਲੇ ਲੋਕਾਂ ਨਾਲ ਵਾਪਰੀ ਅਣਹੋਣੀ, ਦਰਦਨਾਕ ਹਾਦਸੇ ਦੌਰਾਨ 3 ਦੀ ਮੌਤ

ਸਪੇਸਐਕਸ ਮੁਤਾਬਕ ਸਟਾਰਲਿੰਕ ਉਨ੍ਹਾਂ ਸਥਾਨਾਂ ’ਤੇ ਤੇਜ਼ ਰਫ਼ਤਾਰ ਨਾਲ ਬ੍ਰਾਡਬੈਂਡ ਇੰਟਰਨੈੱਟ ਪਹੁੰਚਾਏਗਾ ਜਿੱਥੇ ਪਹੁੰਚ ਬੇਭਰੋਸਗੀ, ਮਹਿੰਗੀ ਜਾਂ ਪੂਰੀ ਤਰ੍ਹਾਂ ਮੁਹੱਈਆ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News