ਸਪੇਸ ਐਕਸ ਦੀ ਉਡਾਣ ਸਫਲ ਮਿਸ਼ਨ ਦੇ ਬਾਅਦ ਧਰਤੀ ''ਤੇ ਵਾਪਸ ਪਰਤੀ

Monday, Sep 20, 2021 - 03:36 AM (IST)

ਸਪੇਸ ਐਕਸ ਦੀ ਉਡਾਣ ਸਫਲ ਮਿਸ਼ਨ ਦੇ ਬਾਅਦ ਧਰਤੀ ''ਤੇ ਵਾਪਸ ਪਰਤੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਸਪੇਸ ਐਕਸ ਦੁਆਰਾ ਬਿਨਾਂ ਕਿਸੇ ਪੇਸ਼ੇਵਰ ਪੁਲਾੜ ਯਾਤਰੀ ਦੇ ਚਾਰ ਨਾਗਰਿਕਾਂ ਨੂੰ ਸਪੇਸ 'ਚ ਭੇਜਿਆ ਗਿਆ ਸੀ। ਜੋਕਿ ਤਿੰਨ ਦਿਨਾਂ ਦੀ ਪੁਲਾੜ ਯਾਤਰਾ ਦੇ ਬਾਅਦ ਸ਼ਨੀਵਾਰ ਰਾਤ ਨੂੰ ਫਲੋਰਿਡਾ 'ਚ ਸਫਲਤਾਪੂਰਵਕ ਵਾਪਸ ਪਰਤੇ ਹਨ। ਇਨ੍ਹਾਂ ਯਾਤਰੀਆਂ ਸਮੇਤ ਡਰੈਗਨ ਕੈਪਸੂਲ ਸ਼ਾਮ 7 ਵਜੇ ਤੋਂ ਬਾਅਦ ਸਮੁੰਦਰੀ ਤੱਟ 'ਤੇ ਉਤਰਿਆ। ਵਾਪਸੀ ਦੌਰਾਨ ਇਹ ਕੈਪਸੂਲ 17,500 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਸੀ। ਤਕਰੀਬਨ 18,000 ਫੁੱਟ ਦੀ ਉਚਾਈ 'ਤੇ ਪੈਰਾਸ਼ੂਟ ਖੁੱਲ੍ਹਣ 'ਤੇ ਇਸਦੀ ਰਫਤਾਰ ਤਕਰੀਬਨ 350 ਮੀਲ ਪ੍ਰਤੀ ਘੰਟਾ ਹੋ ਗਈ ਤੇ ਸਮੁੰਦਰ ਨਾਲ ਟਕਰਾਉਣ ਤੋਂ ਪਹਿਲਾਂ ਇਹ 119 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹੌਲੀ ਹੋ ਗਿਆ। ਅਖੀਰ 'ਚ ਇਹ  ਅਟਲਾਂਟਿਕ ਮਹਾਂਸਾਗਰ ਵਿਚ ਉੱਤਰ ਗਿਆ।

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ


ਸਪੇਸ ਐਕਸ ਦੇ 'ਇੰਸਪਾਈਰੈਸ਼ਨ 4' ਨਾਮ ਦੇ ਇਸ ਮਿਸ਼ਨ ਨੇ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਇਸ 'ਚ ਨਾਗਰਿਕਾਂ ਨੇ ਧਰਤੀ ਤੋਂ ਬਾਹਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੀ ਉੱਪਰ ਯਾਤਰਾ ਕੀਤੀ ਹੈ। ਸਪੇਸ ਐਕਸ, ਟੇਸਲਾ ਇੰਕ ਇਲੈਕਟ੍ਰਿਕ ਵਾਹਨ ਨਿਰਮਾਤਾ ਦੇ ਸੀ. ਈ. ਓ. ਐਲਨ ਮਸਕ ਦੁਆਰਾ ਸਥਾਪਤ ਕੀਤੀ ਗਈ ਪ੍ਰਾਈਵੇਟ ਰਾਕੇਟ ਕੰਪਨੀ ਹੈ। ਸਪੇਸ ਐਕਸ ਨੇ ਇਸ ਮਿਸ਼ਨ ਲਈ ਪੁਲਾੜ ਯਾਨ ਨੂੰ ਫਲੋਰਿਡਾ ਤੋਂ ਲਾਂਚ ਕੀਤਾ ਸੀ।

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News