ਕੈਲੀਫੋਰਨੀਆ ਹਵਾਈ ਸੈਨਾ ਅੱਡੇ ਤੋਂ ਸਪੇਸ ਐਕਸ ਨੇ 10 ਉਪਗ੍ਰਹਿ ਕੀਤੇ ਲਾਂਚ
Monday, Jun 26, 2017 - 11:42 AM (IST)

ਲਾਸ ਏਂਜਲਸ— ਕੈਲੀਫੋਰਨੀਆ ਤੋਂ ਲਾਂਚ ਸਪੇਸ ਐਕਸ ਨੇ ਇਕ ਰਾਕੇਟ ਨਾਲ 10 ਸੰਚਾਰ ਉਪਗ੍ਰਹਾਂ ਨੂੰ ਉਨ੍ਹਾਂ ਦੇ ਪੰਧ 'ਚ ਸਥਾਪਿਤ ਕਰ ਦਿੱਤਾ। ਦੋ ਦਿਨ ਪਹਿਲਾਂ ਹੀ ਕੰਪਨੀ ਨੇ ਫਲੋਰਿਡਾ ਤੋਂ ਇਕ ਉਪਗ੍ਰਹਿ ਨੂੰ ਸਫਲ ਲਾਂਚ ਕੀਤਾ ਸੀ।
ਫਾਲਕਨ 9 ਰਾਕੇਟ ਨੂੰ ਕਲ ਪੱਛਮੀ ਲਾਸ ਏਂਜਲਸ ਦੇ ਵਾਂਡੋਨਬਰਗ ਹਵਾਈ ਸੈਨਾ ਅੱਡੇ ਤੋਂ ਬਹੁਤ ਘੱਟ ਧੁੰਦ ਦੀ ਸਥਿਤੀ 'ਚ 1:25 ਮਿੰਟ 'ਤੇ ਪੀ. ਡੀ. ਟੀ. 'ਤੇ ਲਾਂਚ ਕੀਤਾ ਗਿਆ। ਇਸ ਰਾਕੇਟ ਜ਼ਰੀਏ ਇਰਿਡਿਅਮ ਸੰਚਾਰ ਲਈ ਨਵੇਂ ਉਪਗ੍ਰਹਿ ਦਾ ਦੂਜਾ ਸੈੱਟ ਭੇਜਿਆ ਗਿਆ। ਇਹ ਉਪਗ੍ਰਹਿ ਨਵੀ ਪੀੜੀ ਦੇ ਉਪਗ੍ਰਹਿ ਸਮੂਹਾਂ ਨਾਲ ਆਪਣੇ ਪੰਧ 'ਚ ਮੌਜੂਦ ਉਪਗ੍ਰਹਾਂ ਦੀ ਥਾਂ ਲੈਣਗੇ। ਸ਼ੁੱਕਰਵਾਰ ਨੂੰ 'ਸਪੇਸ ਐਕਸ ਫਾਲਗਨ 9' ਨੂੰ ਫਲੋਰਿਡਾ ਦੇ ਕੇਪ ਕੈਨਾਵੇਰਲ ਤੋਂ ਲਾਂਚ ਕੀਤਾ ਗਿਆ ਸੀ।