5.7 ਤੀਬਰਤਾ ਦੇ ਭੂਚਾਲ ਨਾਲ ਕੰਬੀਆਂ ਮੈਕਸੀਕੋ ਦੀਆਂ ਇਮਾਰਤਾਂ

09/24/2017 9:00:21 PM

ਮੈਕਸੀਕੋ ਸਿਟੀ— ਐਤਵਾਰ ਨੂੰ ਮੈਕਸੀਕੋ ਸਿਟੀ 'ਚ ਇਕ ਹੋਰ ਭੂਚਾਲ ਦੀ ਖਬਰ ਮਿਲੀ ਹੈ। ਮੈਕਸੀਕੋ ਸਿਟੀ 'ਚ ਬੀਤੇ ਦਿਨ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ 6.1 ਸੀ।
ਅਮਰੀਕਾ ਦੇ ਭੂਗੋਲਿਕ ਸਰਵੇਖਣ ਵਿਭਾਗ ਨੇ ਦੱਸਿਆ ਕਿ ਦੱਖਣੀ ਮੈਕਸੀਕੋ ਦੇ ਚੀਆਪਾਸ ਤੱਟ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ ਹੈ। ਅਜੇ ਇਸ ਭੂਚਾਲ ਕਾਰਨ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।


Related News