ਦੱਖਣੀ ਕੈਲੀਫੋਰਨੀਆ 'ਚ ਪਟਾਕੇ ਚੱਲਣ ਨਾਲ ਹੋਇਆ ਵੱਡਾ ਧਮਾਕਾ, 2 ਲੋਕਾਂ ਦੀ ਮੌਤ

03/18/2021 1:18:46 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਦੱਖਣੀ ਕੈਲੀਫੋਰਨੀਆ ਦੇ ਓਂਟਾਰੀਓ ਖੇਤਰ ਵਿੱਚ ਮੰਗਲਵਾਰ ਨੂੰ ਪਟਾਕੇ ਚੱਲਣ ਕਾਰਨ ਹੋਏ ਵੱਡੇ ਧਮਾਕੇ ਵਿੱਚ ਦੋ ਵਿਅਕਤੀਆਂ ਅਤੇ ਇੱਕ ਕੁੱਤੇ ਦੀ ਮੌਤ ਹੋ ਗਈ ਹੈ। ਓਂਟਾਰੀਓ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਅਧਿਕਾਰੀ ਦੁਪਹਿਰ 12:30 ਵਜੇ ਸੈਨ ਐਂਟੋਨੀਓ ਅਤੇ ਮੈਪਲ ਐਵੀਨਿਊ ਦੇ ਖੇਤਰ ਵਿੱਚ ਹੋਏ ਇੱਕ ਵਿਸਫੋਟ ਸੰਬੰਧੀ ਕਾਰਵਾਈ ਕਰਨ ਪਹੁੰਚੇ ਅਤੇ ਓਂਟਾਰੀਓ ਦੇ ਫਾਇਰ ਡਿਪਾਰਟਮੈਂਟ ਦੇ ਚੀਫ ਗੇਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। 

ਪੜ੍ਹੋ ਇਹ ਅਹਿਮ ਖਬਰ - ਪੋਪ ਫ੍ਰਾਂਸਿਸ ਨੇ ਮਿਆਂਮਾਰ ਸੈਨਾ ਅੱਗੇ ਗੋਡੇ ਟੇਕ ਕੇ ਕੀਤੀ ਅਪੀਲ, ਕਿਹਾ- ਬੰਦ ਕਰੋ ਖ਼ੂਨ-ਖਰਾਬਾ (ਵੀਡੀਓ)

ਗੇਕ ਅਨੁਸਾਰ ਇਸ ਹਾਦਸੇ ਵਿੱਚ ਇੱਕ ਘੋੜਾ ਅਤੇ ਇੱਕ ਕੁੱਤਾ ਵੀ ਜ਼ਖਮੀ ਹੋਏ, ਜਦਕਿ ਇੱਕ ਹੋਰ ਕੁੱਤਾ ਮ੍ਰਿਤਕ ਪਾਇਆ ਗਿਆ। ਗੇਕ ਨੇ ਘਟਨਾ ਸਥਾਨ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਟਾਕਿਆਂ ਦੇ ਫਟਣ ਕਾਰਨ ਇਹ ਹਾਦਸਾ ਵਾਪਰਿਆ ਪਰ ਇਹ ਤੁਰੰਤ ਸਪਸ਼ੱਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੇ ਫਟਣ ਦਾ ਕੀ ਕਾਰਨ ਹੈ।ਅਧਿਕਾਰੀਆਂ ਅਨੁਸਾਰ ਇਸ ਧਮਾਕੇ ਦੀ ਲਪੇਟ ਵਿੱਚ ਕਈ ਇਮਾਰਤਾਂ ਸ਼ਾਮਿਲ ਸਨ ਅਤੇ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਖਾਲੀ ਕਰਵਾਇਆ ਗਿਆ। ਸਥਾਨਕ ਨਿਵਾਸੀਆਂ ਅਨੁਸਾਰ ਧਮਾਕਾ ਇੰਨਾ ਜਬਰਦਸਤ ਸੀ ਕਿ ਇੱਕ ਵਾਰ ਨੇੜਲੇ ਘਰ ਕੰਬ ਗਏ ਸਨ। ਇਸ ਘਟਨਾ ਦੇ ਸੰਬੰਧ ਵਿੱਚ ਐਫ ਬੀ ਆਈ ਅਤੇ ਬੰਬ ਸਕੁਐਡ ਨੇ ਵੀ ਆਪਣੀ ਕਾਰਵਾਈ ਕੀਤੀ।


Vandana

Content Editor

Related News