ਚਿਤਾਵਨੀ ਦੇ ਬਾਵਜੂਦ ਫੌਜੀ ਅਭਿਆਸ ਕਰਨਗੇ ਯੂ. ਐੱਸ. ਤੇ ਦੱਖਣੀ ਕੋਰੀਆ

08/05/2019 3:42:25 PM

ਸਿਓਲ— ਉੱਤਰੀ ਕੋਰੀਆ ਦੀ ਚਿਤਾਵਨੀ ਦੇ ਬਾਵਜੂਦ ਦੱਖਣੀ ਕੋਰੀਆ ਅਤੇ ਅਮਰੀਕਾ ਸੋਮਵਾਰ ਨੂੰ ਸਲਾਨਾ ਸਾਂਝਾ ਫੌਜੀ ਅਭਿਆਸ ਕਰਨਗੇ। ਉੱਤਰੀ ਕੋਰੀਆ ਨੇ ਕਿਹਾ ਸੀ ਕਿ ਇਸ ਫੌਜੀ ਅਭਿਆਸ ਨਾਲ ਅਮਰੀਕਾ ਦੇ ਨਾਲ ਹੋਣ ਵਾਲੀ ਉਸ ਦੀ ਪ੍ਰਮਾਣੂ ਸਮਝੌਤਾ ਵਾਰਤਾ 'ਚ ਰੁਕਾਵਟ ਪੈ ਸਕਦੀ ਹੈ। ਹਾਲ ਦੇ ਦਿਨਾਂ 'ਚ ਪਿਯੋਂਗਯਾਂਗ ਦੇ ਘੱਟ ਦੂਰੀ ਦੀਆਂ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ। 

ਉੱਤਰੀ ਕੋਰੀਆ ਨੇ ਕਿਹਾ ਕਿ ਵਾਸ਼ਿੰਗਟਨ ਨਾਲ ਕੰਪਿਊਟਰ ਆਧਾਰਿਤ ਯੁੱਧ ਅਭਿਆਸ ਨੂੰ ਲੈ ਕੇ ਇਹ ਪ੍ਰੀਖਣ ਇਕ ਗੰਭੀਰ ਚਿਤਾਵਨੀ ਹੈ। ਦੱਖਣੀ ਕੋਰੀਆ ਲੰਬੇ ਸਮੇਂ ਤੋਂ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਚੰਗੇ ਸਬੰਧਾਂ ਦੀਆਂ ਖਬਰਾਂ ਆ ਰਹੀਆਂ ਸਨ ਤੇ ਇਸ ਵਿਚਕਾਰ ਇਹ ਖਬਰ ਹੈ ਕਿ ਅਮਰੀਕਾ ਦੇ ਦੱਖਣੀ ਕੋਰੀਆ ਉੱਤਰੀ ਕੋਰੀਆ ਦੀ ਚਿਤਾਵਨੀ ਦੇ ਬਾਵਜੂਦ ਫੌਜੀ ਅਭਿਆਸ ਕਰਨਗੇ।


Related News