ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਵਾਪਸ ਭੇਜਿਆ ਗਿਆ ਜੇਲ੍ਹ

11/02/2020 9:29:03 PM

ਸਿਓਲ- ਦੱਖਣੀ ਕੋਰੀਆ ਦੀ ਉੱਚ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਅਪਰਾਧ ਵਿਚ 17 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਫੈਸਲੇ ਦੇ 4 ਦਿਨ ਬਾਅਦ ਪੂਰਬ ਰਾਸ਼ਟਰਪਤੀ ਲੀ ਮਿਉਂਗ ਬਾਕ ਨੂੰ ਸੋਮਵਾਰ ਨੂੰ ਜੇਲ੍ਹ ਵਾਪਸ ਭੇਜਿਆ ਗਿਆ । ਦੱਖਣੀ ਕੋਰੀਆ ਦੇ ਟੈਲੀਵਿਜ਼ਨ 'ਤੇ ਇਕ ਪ੍ਰਸਾਰਣ ਵਿਚ ਕਾਲੇ ਵਾਹਨਾਂ ਦੇ ਕਾਫਲੇ ਨੂੰ ਸਿਓਲ ਦੇ ਡੋਂਗਬੂ ਹਿਰਾਸਤ ਕੇਂਦਰ 'ਤੇ ਪਹੁੰਚਦੇ ਦਿਖਾਇਆ ਗਿਆ।

ਇਨ੍ਹਾਂ ਵਾਹਨਾਂ ਵਿਚੋਂ ਇਕ ਵਿਚ ਸਾਬਕਾ ਰਾਸ਼ਟਰਪਤੀ ਵੀ ਸਨ। ਕੇਂਦਰ ਦੇ ਅਧਿਕਾਰੀਆਂ ਨੇ ਬਾਅਦ ਵਿਚ ਉਨ੍ਹਾਂ ਦੀ ਕੈਦ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਹਿਲਾਂ ਬਾਕ ਨੂੰ ਉਨ੍ਹਾਂ ਦੀ ਸਜ਼ਾ ਦੇ ਬਾਰੇ ਰਸਮੀ ਰੂਪ ਵਿਚ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ ਸਿਓਲ ਦੇ ਵਕੀਲਾਂ ਦੇ ਦਫ਼ਤਰ ਵਿਚ ਲੈ ਜਾਇਆ ਜਾਵੇਗਾ।

78 ਸਾਲਾ ਬਾਕ ਨੂੰ 2008-13 ਦੌਰਾਨ ਰਾਸ਼ਟਰਪਤੀ ਰਹਿਣ ਦੌਰਾਨ ਅਤੇ ਉਸ ਤੋਂ ਪਹਿਲਾਂ ਸੈਮਸੰਗ ਸਣੇ ਵੱਡੇ ਉਦਯੋਗਪਤੀਆਂ ਤੋਂ ਰਿਸ਼ਵਤ ਲੈਣ, ਆਪਣੀ ਕੰਪਨੀ ਤੋਂ ਪੈਸਿਆਂ ਦੀ ਹੇਰਾਫੇਰੀ ਕਰਨ ਅਤੇ ਹੋਰ ਭ੍ਰਿਸ਼ਟਾਚਾਰ ਕਰਨ ਨੂੰ ਲੈ ਕੇ ਦੋਸ਼ੀ ਠਹਿਰਾਇਆ ਗਿਆ ਸੀ। ਸ਼ੁਰੂ ਵਿਚ ਉਨ੍ਹਾਂ ਨੂੰ 15 ਸਾਲ ਦੀ ਸਜ਼ਾ ਸੁਣਾਈ ਸੀ ਪਰ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੂੰ ਜਮਾਨਤ 'ਤੇ ਛੱਡ ਦਿੱਤਾ ਗਿਆ ਸੀ। ਇਸ ਦੇ ਮਗਰੋਂ ਇਕ ਅਪੀਲੀ ਅਦਾਲਤ ਵਲੋਂ ਜਮਾਨਤ ਰੱਦ ਕਰਕੇ ਉਨ੍ਹਾਂ ਨੂੰ 17 ਸਾਲਾਂ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਇਸ ਸਾਲ ਫਰਵਰੀ ਵਿਚ ਮੁੜ ਹਿਰਾਸਤ ਵਿਚ ਲੈ ਲਿਆ ਗਿਆ ਸੀ। ਵੀਰਵਾਰ ਨੂੰ ਉੱਚ ਅਦਾਲਤ ਨੇ ਉਨ੍ਹਾਂ ਦੀ 17 ਸਾਲ ਦੀ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ।


Sanjeev

Content Editor

Related News