ਦੱਖਣੀ ਕੋਰੀਆ ''ਚ ਚਰਚਾਂ ਨੂੰ ''ਉਚ ਜੋਖਮ'' ਵਾਲੇ ਸਥਾਨਾਂ ਦੀ ਸੂਚੀ ''ਚ ਸ਼ਾਮਲ ਕਰਨ ''ਤੇ ਵਿਚਾਰ
Wednesday, Jul 01, 2020 - 06:26 PM (IST)
ਸਿਓਲ (ਭਾਸ਼ਾ): ਦੱਖਣੀ ਕੋਰੀਆ ਧਾਰਮਿਕ ਸਥਾਨਾਂ ਨੂੰ ਵੀ ਨਾਈਟ ਕਲੱਬ, ਬਾਰ ਅਤੇ ਕਰਾਓਕੇ ਚੈਂਬਰਾਂ ਵਾਲੀ ਉਸ ਸੂਚੀ ਵਿਚ ਸ਼ਾਮਲ ਕਰਨ 'ਤੇ ਵਿਚਾਰ ਕਰ ਰਿਹਾ ਹੈ ਜਿਹਨਾਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਫੈਲਣ ਦੇ ਸੰਬੰਧ ਵਿਚ 'ਉੱਚ ਜ਼ੋਖਮ' ਵਾਲੇ ਸਥਾਨਾਂ ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਗਿਆ ਹੈ। ਕੋਰੋਨਾਵਾਇਰਸ ਇਨਫੈਕਸ਼ਨ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਦਾ ਸੰਬੰਧ ਚਰਚਾਂ ਵਿਚ ਪ੍ਰਾਰਥਨਾ ਸਭਾਵਾਂ ਦੇ ਨਾਲ ਸੀ। ਇਸੇ ਕਾਰਨ ਇਸ ਕਦਮ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਚੁੰਗ ਸੇਯ ਕਿਊਜ ਨੇ ਵਾਇਰਸ ਸਬੰਧੀ ਬੁੱਧਵਾਰ ਨੂੰ ਹੋਈ ਇਕ ਬੈਠਕ ਦੇ ਦੌਰਾਨ ਕਿਹਾ ਕਿ ਦੇਸ਼ ਵਿਚ ਪਿਛਲੇ 3 ਦਿਨਾ ਵਿਚ ਸਾਹਮਣੇ ਆਏ 40 ਫੀਸਦੀ ਤੋਂ ਜ਼ਿਆਦਾ ਮਾਮਲੇ ਪ੍ਰਾਰਥਨਾ ਸਥਲਾਂ ਨਾਲ ਸਬੰਧਤ ਪਾਏ ਗਏ ਹਨ। ਉਹਨਾਂ ਨੇ ਲੋਕਾਂ ਨੂੰ ਧਾਰਮਿਕ ਸਭਾਵਾਂ ਵਿਚ ਨਾ ਜਾਣ ਦੀ ਅਪੀਲ ਕੀਤੀ ਅਤੇ ਬਚਾਅ ਸੰਬੰਧੀ ਉਚਿਤ ਉਪਾਅ ਲਾਗੂ ਕਰਨ ਵਿਚ ਅਸਫਲ ਰਹਿਣ ਲਈ ਚਰਚਾਂ ਅਤੇ ਹੋਰ ਸਥਲਾਂ ਦੀ ਆਲੋਚਨਾ ਕੀਤੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ: ਵਿਕਟੋਰੀਆ 'ਚ 73 ਨਵੇਂ ਮਾਮਲੇ ਦਰਜ
ਚੁੰਗ ਨੇ ਕਿਹਾ,''ਜੇਕਰ ਧਾਰਮਿਕ ਸਥਲ ਵਾਇਰਸ ਦੀ ਰੋਕਥਾਮ ਸੰਬੰਧੀ ਉਪਾਅ ਲਾਗੂ ਕਰਨ ਵਿਚ ਅਸਫਲ ਰਹਿੰਦੇ ਹਨ ਅਤੇ ਇਨਫੈਕਸ਼ਨ ਫੈਲਣ ਦਾ ਜੋਖਮ ਵਧਾਉਂਦੇ ਹਨ ਤਾਂ ਸਰਕਾਰ ਦੇ ਲਈ ਉਹਨਾਂ ਨੂੰ ਉੱਚ ਜੋਖਮ ਵਾਲੇ ਸਥਾਨਾਂ ਦੇ ਤੌਰ 'ਤੇ ਨਿਸ਼ਾਨਬੱਧ ਕਰਨ ਅਤੇ ਸਖਤ ਪਾਬੰਦੀਆਂ ਲਗਾਉਣੀਆਂ ਜ਼ਰੂਰੀ ਹੋ ਜਾਣਗੀਆਂ।'' ਉੱਚ ਜੋਖਮ ਵਾਲੇ ਸਥਲਾਂ ਨੂੰ ਜਾਂ ਤਾਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ ਜਾਂ ਵਾਇਰਸ ਦੀ ਰੋਕਥਾਮ ਸੰਬੰਧੀ ਉਪਾਅ ਕਰਨ ਲਈ ਕਿਹਾ ਗਿਆ ਹੈ, ਜਿਹਨਾਂ ਵਿਚ ਸਰੀਰਕ ਦੂਰੀ, ਤਾਪਮਾਨ ਦੀ ਜਾਂਚ, ਗਾਹਕਾਂ ਦੀ ਸੂਚੀ ਬਣਾਉਣਾ ਅਤੇ ਕਰਮਚਾਰੀਆਂ ਅਤੇ ਮਹਿਮਾਨਾਂ ਲਈ ਮਾਸਕ ਪਾਉਣਾ ਲਾਜ਼ਮੀ ਕਰਨਾ ਸ਼ਾਮਲ ਹੈ। ਇਸ ਦੇ ਇਲਾਵਾ ਉਹਨਾ ਦੇ ਲਈ ਮਹਿਮਾਨਾਂ ਨੂੰ ਸਮਾਰਟਫੋਨ ਕਿਊਆਰ ਕੋਡ ਦੇ ਨਾਲ ਰਜਿਸਟਰਡ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਲੋੜ ਪੈਣ 'ਤੇ ਆਸਾਨੀ ਨਾਲ ਉਹਨਾਂ ਦਾ ਪਤਾ ਲਗਾਇਆ ਜਾ ਸਕੇ।