113 ਸਾਲ ਪੁਰਾਣੇ ਜਹਾਜ਼ ਦੇ ਮਿਲੇ ਅਵਸ਼ੇਸ਼, ਮਿਲਿਆ ਅਰਬਾਂ ਦਾ ਖਜ਼ਾਨਾ

07/19/2018 5:44:00 PM

ਸਿਓਲ (ਬਿਊਰੋ)— ਦੱਖਣੀ ਕੋਰੀਆ ਦੀ ਇਕ ਬਚਾਅ ਟੀਮ ਨੇ ਇਕ ਅਜਿਹੇ ਜਹਾਜ਼ ਦੇ ਅਵਸ਼ੇਸ਼ ਖੋਜੇ ਹਨ, ਜੋ 113 ਸਾਲ ਪਹਿਲਾਂ ਡੁੱਬ ਗਿਆ ਸੀ। ਰੂਸ ਦੇ ਇਸ ਜੰਗੀ ਜਹਾਜ਼ ਦਾ ਨਾਮ 'ਦਿਮਿਤਰੀ ਡੋਨਸਕੋਈ' ਹੈ। ਸਾਲ 1905 ਵਿਚ ਜਾਪਾਨ-ਰੂਸ ਯੁੱਧ ਦੌਰਾਨ ਉਲੇਂਗਡੋ ਆਇਰਲੈਂਡ ਵਿਚ ਸੋਨੇ ਨਾਲ ਭਰੇ ਇਸ ਜਹਾਜ਼ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਸਮੁੰਦਰ ਵਿਚ ਡੁਬੋ ਦਿੱਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਸ ਜਹਾਜ਼ ਵਿਚ ਸੋਨੇ ਦੇ ਬਿਸਕੁਟਾਂ ਨਾਲ ਭਰੇ 5500 ਬਕਸੇ ਰੱਖੇ ਹੋਏ ਸਨ। ਰਿਪੋਰਟ ਮੁਤਾਬਕ ਦੋਨਸਕੋਈ ਤੋਂ ਸੋਨੇ ਦੀ ਸਪਲਾਈ ਕੀਤੀ ਜਾ ਰਹੀ ਸੀ, ਜਿਸ ਦੀ ਕੀਮਤ ਅੱਜ ਦੀ ਤਰੀਕ ਵਿਚ ਕਰੀਬ 133 ਅਰਬ ਡਾਲਰ ਹੈ।

PunjabKesari
ਬਹੁਮੁੱਲੇ ਖਜ਼ਾਨੇ ਵਾਲੇ ਇਸ ਜਹਾਜ਼ ਦੇ ਮਿਲਣ ਨਾਲ ਇਸ ਨੂੰ ਪਾਉਣ ਦੀ ਵੀ ਹੋੜ ਮਚ ਗਈ ਹੈ। ਰੂਸ ਦੀ ਇਕ ਮੁਹਿੰਮ ਗਰੁੱਪ ਨੇ ਜਹਾਜ਼ ਦੇ ਅਵਸ਼ੇਸ਼ ਮਿਲਣ ਦੇ ਬਾਅਦ ਮੰਗ ਕੀਤੀ ਹੈ ਕਿ 'ਗੁੱਡ ਵਿਲ' ਦੇ ਤਹਿਤ ਜਹਾਜ਼ ਤੋਂ ਮਿਲਿਆ ਸਾਰਾ ਖਜ਼ਾਨਾ ਉਸ ਨੂੰ ਵਾਪਸ ਕਰ ਦਿੱਤਾ ਜਾਵੇ। ਸਿਅੋਲ ਦੀ ਇਕ ਕੰਪਨੀ ਸਿਨਹਿਲ ਗਰੁੱਪ ਕਈ ਸਾਲਾਂ ਤੋਂ ਇਸ ਜਹਾਜ਼ ਦੇ ਅਵਸ਼ੇਸ਼ ਲੱਭਣ ਦੀ ਮੁਹਿੰਮ ਚਲਾ ਰਹੀ ਸੀ। ਇਸ ਲਈ ਦੱਖਣੀ ਕੋਰੀਆ, ਬ੍ਰਿਟੇਨ, ਚੀਨ ਅਤੇ ਕੈਨੇਡਾ ਦੀ ਸਾਂਝੀ ਟੀਮ ਮਿਲ ਕੇ ਕੋਸ਼ਿਸ਼ ਕਰ ਰਹੀ ਸੀ। ਇਹ ਰੂਸੀ ਜਹਾਜ਼ ਬੁਰੀ ਤਰ੍ਹਾਂ ਨੁਕਸਾਨੀ ਗਈ ਅਵਸਥਾ ਵਿਚ ਉਲੇਂਗਡੋ ਤੋਂ 1.3 ਕਿਲੋਮੀਟਰ ਦੂਰੀ 'ਤੇ 434 ਮੀਟਰ ਦੀ ਡੂੰਘਾਈ 'ਤੇ ਮਿਲਿਆ। 

PunjabKesari
ਗੋਤਾਖੋਰਾਂ ਦਾ ਕਹਿਣਾ ਹੈ ਕਿ ਜਹਾਜ਼ ਦਾ ਹੇਠਲਾ ਹਿੱਸਾ ਖਰਾਬ ਹੋ ਗਿਆ ਹੈ ਪਰ ਉੱਪਰੀ ਡੈੱਕ ਠੀਕ ਹੈ। ਜਹਾਜ਼ 'ਤੇ ਲਗਾਏ ਗਏ ਹਥਿਆਰ ਹਾਲੇ ਵੀ ਸਾਫ ਦੇਖੇ ਜਾ ਸਕਦੇ ਹਨ। ਇਸ 'ਤੇ ਲਗਾਈਆਂ ਗਈਆਂ ਤੋਪਾਂ, ਮਸ਼ੀਨਗਨਾਂ, ਐਂਕਰ, ਸਟੀਅਰਿੰਗ ਵ੍ਹੀਲ ਭਾਵੇਂ ਪਾਣੀ ਅੰਦਰ ਜੰਗ ਖਾ ਰਹੇ ਸਨ ਪਰ ਉਨ੍ਹਾਂ ਦਾ ਢਾਂਚਾ ਹਾਲੇ ਵੀ ਮੌਜੂਦ ਹੈ। ਸਮੁੰਦਰੀ ਤਲ ਤੋਂ ਇਸ ਜਹਾਜ਼ ਨੂੰ ਬਾਹਰ ਕੱਢਣ ਲਈ ਚੀਨ, ਕੈਨੇਡਾ ਅਤੇ ਬ੍ਰਿਟੇਨ ਦੀ ਕੰਪਨੀਆਂ ਨਾਲ ਗੱਲ ਕੀਤੀ ਜਾ ਰਹੀ ਹੈ। ਇਕ ਅੰਦਾਜੇ ਮੁਤਾਬਕ ਜਹਾਜ਼ 'ਤੇ 200 ਟਨ ਸੋਨਾ ਲੱਦਿਆ ਸੀ। ਜੇ ਇਹ ਉਮੀਦ ਸੱਚ ਸਾਬਤ ਹੁੰਦੀ ਹੈ ਤਾਂ  ਦੱਖਣੀ ਕੋਰੀਆ ਦੇ ਉਲੇਂਗਡੋ ਦੇ ਵਿਕਾਸ 'ਤੇ ਖਜ਼ਾਨੇ ਦਾ 10 ਫੀਸਦੀ ਖਰਚ ਕੀਤਾ ਜਾਵੇਗਾ।ਵਿਕਾਸ ਪ੍ਰਾਜਕੈਟ ਦੇ ਤਹਿਤ ਜਹਾਜ਼ ਨੂੰ ਸਮਰਪਿਤ ਇਕ ਮਿਊਜ਼ੀਅਮ ਵੀ ਖੋਲ੍ਹਿਆ ਜਾਵੇਗਾ। ਇਸ ਦੇ ਇਲਾਵਾ ਜਹਾਜ਼ ਦੇ ਮਾਲਕ ਰੂਸ ਨੂੰ ਵੀ 10 ਫੀਸਦੀ ਹਿੱਸਾ ਤੋਹਫੇ ਦੇ ਰੂਪ ਵਿਚ ਦਿੱਤਾ ਜਾਵੇਗਾ। ਇਸ ਰਾਸ਼ੀ ਨੂੰ ਰੂਸ, ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿਚਕਾਰ ਰੇਲ ਪ੍ਰਾਜੈਕਟਾਂ ਲਈ ਖਰਚ ਕੀਤਾ ਜਾ ਸਕੇਗਾ। 

PunjabKesari
ਦਿਮਿਤਰੀ ਨੂੰ ਸਾਲ 1883 ਵਿਚ ਲਾਂਚ ਕੀਤਾ ਗਿਆ ਸੀ ਅਤੇ ਇਹ ਜ਼ਿਆਦਾਤਰ ਭੂਮੱਧ ਸਾਗਰ ਵਿਚ ਹੀ ਸੀਮਤ ਸੀ। ਇਸ ਮਗਰੋਂ ਸਾਲ 1904 ਵਿਚ ਰੂਸ ਦੇ ਦੂਜੇ ਪੈਸੀਫਿਕ ਸਕੁਐਡਰਨ ਵਿਚ ਇਸ ਦੀ ਤਾਇਨਾਤੀ ਕੀਤੀ ਗਈ। ਇਹ ਜੰਗੀ ਜਹਾਜ਼ ਟਰਾਂਸਪੋਰਟ ਵੇਸੇਲਸ ਦੀ ਸੁਰੱਖਿਆ ਕਰ ਰਿਹਾ ਸੀ ਪਰ ਮਈ 1905 ਵਿਚ ਇਸ ਨੂੰ ਜਾਪਾਨੀ ਫੌਜ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਜੋ ਹੋਇਆ, ਉਸ ਨੂੰ 'ਸੁਸ਼ਿਮਾ ਦੇ ਯੁੱਧ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਯੁੱਧ ਰੂਸ ਲਈ ਬਹੁਤ ਖਤਰਨਾਕ ਸਾਬਤ ਹੋਇਆ ਸੀ। ਇਸ ਯੁੱਧ ਵਿਚ ਰੂਸ ਦੇ 38 ਵਿਚੋਂ 21 ਜਹਾਜ਼ ਡੁੱਬ ਗਏ ਸਨ ਅਤੇ 3500 ਨਾਗਰਿਕ ਮਾਰੇ ਗਏ ਸਨ। ਜਦਕਿ ਜਾਪਾਨ ਦੇ 3 ਜਹਾਜ਼ ਡੁੱਬੇ ਅਤੇ 117 ਲੋਕ ਮਾਰੇ ਗਏ। ਦਿਮਿਤਰੀ ਵੀ ਯੁੱਧ ਤੋਂ ਬਚ ਨਿਕਲਿਆ ਪਰ ਉਦੋਂ ਤੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਇਹ ਜਹਾਜ਼ ਰੂਸੀ ਬੰਦਰਗਾਹ ਵਲਾਦਿਵੋਸਟੋਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਜਾਪਾਨੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਚਾਲਕ ਦਲ ਦੇ 60 ਮੈਂਬਰ ਮਾਰੇ ਗਏ ਅਤੇ 120 ਲੋਕ ਜ਼ਖਮੀ ਹੋਏ ਸਨ। ਰੂਸੀ ਫੌਜੀਆਂ ਨੇ ਜਾਪਾਨੀ ਫੌਜੀਆਂ ਅੱਗੇ ਸਮਰਪਣ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਜਾਣਬੁੱਝ ਕੇ ਜਹਾਜ਼ ਨੂੰ ਸਮੁੰਦਰ ਵਿਚ ਡੁਬੋ ਦਿੱਤਾ। ਅਕਤੂਬਰ-ਨਵੰਬਰ ਵਿਚ ਇਸ ਜਹਾਜ਼ ਨੂੰ ਸਮੁੰਦਰੀ ਤਲ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਤਿਹਾਸਿਕ ਵਿਰਾਸਤਾਂ ਵਿਚ ਦਿਲਚਸਪੀ ਰੱਖਣ ਵਾਲੇ ਦੁਨੀਆ ਦੇ ਲੋਕਾਂ ਨੂੰ ਇਸ ਜਹਾਜ਼ ਦਾ ਇੰਤਜ਼ਾਰ ਹੈ।


Related News